Ram Mandir: ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਤੋਂ ਪਹਿਲਾਂ ਗੌਤਮ ਅਡਾਨੀ ਨੇ ਸੋਸ਼ਲ ਮੀਡੀਆ 'ਤੇ ਦਿੱਤਾ ਖ਼ਾਸ ਸੰਦੇਸ਼

01/22/2024 11:16:10 AM

ਨਵੀਂ ਦਿੱਲੀ - ਅਯੁੱਧਿਆ ਦੇ ਰਾਮ ਮੰਦਿਰ 'ਚ ਰਾਮਲਲਾ ਦੇ ਪਵਿੱਤਰ 'ਪ੍ਰਾਣ ਪ੍ਰਤਿਸ਼ਠਾ' ਪ੍ਰੋਗਰਾਮ ਨੂੰ ਲੈ ਕੇ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਾਫੀ ਧੂਮ ਹੈ। ਦੇਸ਼ ਦੇ ਲੋਕ ਰਾਮ ਲੱਲਾ ਦੇ 'ਪ੍ਰਾਣ ਪ੍ਰਤਿਸ਼ਠਾ' ਪ੍ਰੋਗਰਾਮ ਨੂੰ ਲੈ ਕੇ ਉਤਸ਼ਾਹਿਤ ਹਨ। ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਸੜਕਾਂ, ਘਰਾਂ, ਦੁਕਾਨਾਂ, ਵਪਾਰਕ ਅਦਾਰਿਆਂ 'ਤੇ ਜੈ ਸ਼੍ਰੀ ਰਾਮ ਨਾਲ ਲਿਖੇ ਝੰਡਿਆਂ ਨਾਲ ਭਰਿਆ ਹੋਇਆ ਹੈ ਅਤੇ ਪੂਰਾ ਮਾਹੌਲ ਰਾਮ ਨਾਮ ਦੀ ਭਗਤੀ ਵਿਚ ਡੁੱਬਿਆ ਹੋਇਆ ਹੈ।

ਇਹ ਵੀ ਪੜ੍ਹੋ :    ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ

ਗੌਤਮ ਅਡਾਨੀ ਨੇ ਕੀਤਾ ਟਵੀਟ 

ਉਦਯੋਗਪਤੀ ਗੌਤਮ ਅਡਾਨੀ ਨੇ ਅੱਜ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਦੇ ਦਿਨ ਇੱਕ ਟਵੀਟ ਰਾਹੀਂ ਅਯੁੱਧਿਆ ਸ਼ਹਿਰ ਅਤੇ ਰਾਮ ਮੰਦਰ ਨੂੰ ਦੇਸ਼-ਵਿਦੇਸ਼ ਲਈ ਗਿਆਨ ਅਤੇ ਸ਼ਾਂਤੀ ਦਾ ਪ੍ਰਵੇਸ਼ ਦੁਆਰ ਬਣਾਉਣ ਦਾ ਸੱਦਾ ਦਿੱਤਾ ਹੈ। ਗੌਤਮ ਅਡਾਨੀ ਨੇ ਲਿਖਿਆ-
"ਅੱਜ ਇਸ ਸ਼ੁਭ ਮੌਕੇ 'ਤੇ ਜਦੋਂ ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਵਾਜ਼ੇ ਖੁੱਲਣਗੇਨ, ਤਾਂ ਇਸ ਨੂੰ ਗਿਆਨ ਅਤੇ ਸ਼ਾਂਤੀ ਦਾ ਇੱਕ ਪ੍ਰਵੇਸ਼ ਦੁਆਰ ਬਣਨ ਦਿਓ, ਜਿਹੜਾ ਭਾਈਚਾਰਿਆਂ ਨੂੰ ਭਾਰਤ ਦੇ ਅਧਿਆਤਮਕ ਅਤੇ ਸੱਭਿਆਚਾਰਕ ਸਦਭਾਵਨਾ ਦੇ ਸਦੀਵੀ ਧਾਗਿਆਂ ਨਾਲ ਬੰਨ੍ਹੇ..."
ਗੌਤਮ ਅਡਾਨੀ ਉਨ੍ਹਾਂ ਦਿੱਗਜ ਉਦਯੋਗਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਬੁਲਾਇਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਨੂੰ ਵੀ ਅਯੁੱਧਿਆ 'ਚ ਅੱਜ ਯਾਨੀ ਸੋਮਵਾਰ (22 ਜਨਵਰੀ) ਨੂੰ ਹੋਣ ਵਾਲੇ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਲਈ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :   ਬੈਂਕ ਆਫ਼ ਬੜੌਦਾ ਨੇ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਕੀਤਾ ਐਲਾਨ, ਜਾਣੋ ਸ਼ਡਿਊਲ

ਮੀਡੀਆ ਰਿਪੋਰਟਾਂ ਅਨੁਸਾਰ 500 ਤੋਂ ਵੱਧ ਮਹਿਮਾਨਾਂ ਦੀ ਸੂਚੀ ਵਿੱਚ ਭਾਰਤੀ ਉਦਯੋਗ ਦੇ ਮਸ਼ਹੂਰ ਹਸਤੀਆਂ ਅਤੇ ਮਨੋਰੰਜਨ, ਖੇਡਾਂ, ਸੰਗੀਤ ਅਤੇ ਹੋਰ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਦੇ ਨਾਮ ਸ਼ਾਮਲ ਹਨ।

ਇਹ ਵੀ ਪੜ੍ਹੋ :   ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur