ਸਦਨ 'ਚ ਕਿਸਾਨ ਅੰਦੋਲਨ 'ਤੇ ਹੋਈ ਚਰਚਾ ਪਰ ਅੰਦੋਲਨ ਕਿਉਂ ਹੋ ਰਿਹੈ ਇਹ ਨਹੀਂ ਦੱਸਿਆ : PM ਮੋਦੀ

02/08/2021 11:25:34 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸੋਮਵਾਰ ਨੂੰ ਰਾਜ ਸਭਾ 'ਚ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਇਕ ਵੱਡੇ ਸੰਕਟ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਵਿਰੋਧੀ ਧਿਰ ਰਾਸ਼ਟਰਪਤੀ ਦਾ ਭਾਸ਼ਣ ਸੁਣਦਾ ਪਰ ਉਨ੍ਹਾਂ ਦੇ ਭਾਸ਼ਣ ਦਾ ਪ੍ਰਭਾਵ ਇੰਨਾ ਹੈ ਕਿ ਵਿਰੋਧੀ ਧਿਰ ਰਾਸ਼ਟਰਪਤੀ ਦਾ ਭਾਸ਼ਣ ਸੁਣਦਾ ਪਰ ਉਨ੍ਹਾਂ ਦੇ ਭਾਸ਼ਣ ਦਾ ਪ੍ਰਭਾਵ ਇੰਨਾ ਹੈ ਕਿ ਵਿਰੋਧੀ ਧਿਰ ਬਿਨਾਂ ਕੁਝ ਸੁਣੇ ਹੀ ਇੰਨਾ ਕੁਝ ਉਨ੍ਹਾਂ ਦੇ ਭਾਸ਼ਣ 'ਤੇ ਬੋਲ ਸਕਿਆ ਹੈ। ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਤੈਅ ਕਰਨਾ ਹੋਵੇਗਾ ਕਿ ਅਸੀਂ ਸਮੱਸਿਆ ਦਾ ਹਿੱਸਾ ਬਣਾਂਗੇ ਜਾਂ ਹੱਲ ਦਾ ਮਾਧਿਅਮ ਬਣਾਂਗੇ। ਸਿਆਸਤ ਅਤੇ ਰਾਸ਼ਟਰਨੀਤੀ 'ਚ ਸਾਨੂੰ ਕਿਸੇ ਇਕ ਨੂੰ ਚੁਣਨਾ ਹੋਵੇਗਾ। 

ਅੰਦੋਲਨ ਕਿਉਂ ਹੋ ਰਿਹਾ ਹੈ ਇਸ 'ਤੇ ਚਰਚਾ ਨਹੀਂ ਹੋਈ
ਮੋਦੀ ਨੇ ਕਿਹਾ ਕਿ ਸਦਨ 'ਚ ਕਿਸਾਨ ਅੰਦੋਲਨ ਦੀ ਭਰਪੂਰ ਚਰਚਾ ਹੋਈ, ਜੋ ਵੀ ਦੱਸਿਆ ਗਿਆ, ਉਹ ਅੰਦੋਲਨ ਨੂੰ ਲੈ ਕੇ ਦੱਸਿਆ ਗਿਆ ਪਰ ਮੂਲ ਗੱਲ 'ਤੇ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ 'ਤੇ ਚਰਚਾ ਹੋਈ ਹੈ ਪਰ ਅੰਦੋਲਨ ਕਿਉਂ ਹੋ ਰਿਹਾ ਹੈ ਇਸ ਬਾਰੇ ਕਿਸੇ ਨੇ ਨਹੀਂ ਦੱਸਿਆ। ਮੋਦੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨੇ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ, ਨਾਲ ਹੀ ਸੁਝਾਅ ਵੀ ਦਿੱਤੇ। ਮੋਦੀ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਦੇ ਕਥਨ ਨੂੰ ਸਦਨ 'ਚ ਪੜ੍ਹਿਆ,''33 ਫੀਸਦੀ ਕਿਸਾਨ ਅਜਿਹੇ ਹਨ, ਜਿਨ੍ਹਾਂ ਕੋਲ ਜ਼ਮੀਨ 2 ਵੀਘੇ ਤੋਂ ਘੱਟ ਹੈ, 18 ਫੀਸਦੀ ਜੋ ਕਿਸਾਨ ਕਹਿਲਾਉਂਦੇ ਹਨ, ਉਨ੍ਹਾਂ ਕੋਲ 2-4 ਵੀਘੇ ਜ਼ਮੀਨ ਹੈ। ਇਹ ਕਿੰਨੀ ਵੀ ਮਿਹਨਤ ਕਰ ਲੈਣ, ਆਪਣੀ ਜ਼ਮੀਨ 'ਤੇ ਇਨ੍ਹਾਂ ਦੀ ਗੁਜ਼ਰ ਨਹੀਂ ਹੋ ਸਕਦੀ ਹੈ।''

ਮਨਮੋਹਨ ਸਿੰਘ ਦਾ ਕਥਨ ਪੜ੍ਹਿਆ
ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸ਼ਰਦ ਪਵਾਰ ਸਮੇਤ ਕਈ ਕਾਂਗਰਸ ਨੇਤਾਵਾਂ ਨੇ ਵੀ ਖੇਤੀ ਸੁਧਾਰਾਂ ਦੀ ਗੱਲ ਕੀਤੀ ਹੈ। ਸ਼ਰਦ ਨੇ ਹਾਲੇ ਵੀ ਸੁਧਾਰਾਂ ਦਾ ਵਿਰੋਧ ਨਹੀਂ ਕੀਤਾ, ਸਾਨੂੰ ਜੋ ਚੰਗਾ ਲੱਗਾ ਉਹ ਕੀਤਾ ਅੱਗੇ ਵੀ ਸੁਧਾਰ ਕਰਦੇ ਰਹਾਂਗੇ। ਮੋਦੀ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਯੂ-ਟਰਨ ਲੈ ਰਿਹਾ ਹੈ, ਕਿਉਂਕਿ ਰਾਜਨੀਤੀ ਹਾਵੀ ਹੈ। ਮੋਦੀ ਨੇ ਸਦਨ 'ਚ ਸਾਬਕਾ ਪੀ.ਐੱਮ.ਮੋਦੀ ਮਨਮੋਹਨ ਸਿੰਘ ਦਾ ਕਥਨ ਪੜ੍ਹਿਆ,''ਸਾਡੀ ਸੋਚ ਹੈ ਕਿ ਵੱਡੀ ਮਾਰਕੀਟ ਨੂੰ ਲਿਆਉਣ 'ਚ ਜੋ ਰੁਕਾਵਟਾਂ ਹਨ, ਸਾਡੀ ਕੋਸ਼ਿਸ਼ ਹੈ ਕਿ ਕਿਸਾਨ ਨੂੰ ਉਪਜ ਵੇਚਣ ਦੀ ਮਨਜ਼ੂਰੀ ਹੋਵੇ।'' ਮੋਦੀ ਨੇ ਕਿਹਾ ਕਿ ਜੋ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਮੋਦੀ ਨੂੰ ਕਰਨਾ ਪੈ ਰਿਹਾ ਹੈ, ਤੁਸੀਂ ਮਾਣ ਕਰੋ। ਮੋਦੀ ਨੇ ਕਿਹਾ ਕਿ ਦੁੱਧ ਦਾ ਕੰਮ ਕਰਨ ਵਾਲੇ ਪਸ਼ੂ ਪਾਲਣ ਵਾਲੇ, ਸਫ਼ਲ ਦਾ ਕੰਮ ਕਰਨ ਵਾਲਿਆਂ ਕੋਲ ਖੁੱਲ੍ਹੀ ਛੋਟ ਹੈ ਪਰ ਕਿਸਾਨਾਂ ਨੂੰ ਇਹ ਛੋਟ ਨਹੀਂ ਹੈ।

DIsha

This news is Content Editor DIsha