ਰਾਜ ਸਭਾ ਚੋਣਾਂ : ਯੂ. ਪੀ. 'ਚ ਭਾਜਪਾ, ਕਰਨਾਟਕ 'ਚ ਕਾਂਗਰਸ ਦੀ ਝੰਡੀ

03/24/2018 1:05:29 AM

ਨੈਸ਼ਨਲ ਡੈਸਕ—17 ਸੂਬਿਆਂ 'ਚ ਰਾਜਸਭਾ ਦੀਆਂ 58 ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਆ ਗਏ ਹਨ। 58 ਸੀਟਾਂ 'ਚੋਂ ਭਾਜਪਾ ਨੇ 28 ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ ਨੂੰ 10 ਸੀਟਾਂ 'ਤੇ ਜਿੱਤ ਪ੍ਰਾਪਤ ਕਰ ਕੇ ਸਬਰ ਕਰਨਾ ਪਿਆ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਸਿਰਫ 7 ਸੂਬਿਆਂ ਦੀਆਂ 26 ਰਾਜਸਭਾ ਸੀਟਾਂ 'ਤੇ ਹੀ ਚੋਣਾਂ ਹੋਈਆਂ ਸਨ, ਜਦਕਿ ਬਾਕੀ ਬਚੇ 10 ਸੂਬਿਆਂ 'ਚ 33 ਉਮੀਦਵਾਰ ਬਿਨਾ ਮੁਕਾਬਲੇ ਦੇ ਹੀ ਜੇਤੂ ਐਲਾਨ ਕਰ ਦਿੱਤੇ ਗਏ ਸਨ। ਇਨ੍ਹਾਂ 17 ਸੂਬਿਆਂ 'ਚੋਂ 58 ਰਾਜਸਭਾ ਸੰਸਦ ਮੈਂਬਰਾਂ ਦਾ ਕਾਰਜਕਾਲ ਅਪ੍ਰੈਲ-ਮਈ 'ਚ ਖਤਮ ਹੋ ਰਿਹਾ ਹੈ, ਜਿਨ੍ਹਾਂ 7 ਸੂਬਿਆਂ ਦੀਆਂ 26 ਰਾਜਸਭਾ ਸੀਟਾਂ 'ਤੇ ਚੋਣਾਂ ਹੋਈਆਂ, ਉਥੇ ਭਾਜਪਾ ਨੂੰ 12 ਸੀਟਾਂ 'ਤੇ ਜਿੱਤ ਮਿਲੀ। ਯੂ. ਪੀ. 'ਚ ਉਸ ਦੇ 9 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਹੁਣ ਉਚ ਸਦਨ 'ਚ ਭਾਜਪਾ ਦੇ 73 ਸੰਸਦ ਮੈਂਬਰ ਹਨ ਅਤੇ ਉਹ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ।
ਯੂ. ਪੀ. ਦੀ ਇਕ ਸੀਟ 'ਤੇ ਰਿਹਾ ਮਹਾਮੁਕਾਬਲਾ 
ਯੂ. ਪੀ. 'ਚ ਰਾਜਸਭਾ ਦੀਆਂ 10 ਸੀਟਾਂ ਲਈ ਚੋਣਾਂ ਹੋਈਆਂ, ਜਿਨ੍ਹਾਂ 'ਚ ਭਾਜਪਾ 8 ਸੀਟਾਂ 'ਤੇ ਪਹਿਲਾਂ ਹੀ ਜੇਤੂ ਸੀ। ਉਥੇ ਹੀ ਸਪਾ ਦੀ 9 ਵੀਂ ਸੀਟ ਵੀ ਪੱਕੀ ਸੀ, ਜਿਸ ਕਾਰਨ 10 ਵੀਂ ਸੀਟ ਲਈ ਹੀ ਜ਼ਬਰਦਸਤ ਮੁਕਾਬਲਾ ਹੋਇਆ ਸੀ। ਇਥੇ ਭਾਜਪਾ ਦੇ ਅਨਿਲ ਅਗਰਵਾਲ ਅਤੇ ਬਸਪਾ ਦੇ ਭੀਮਰਾਓ ਅੰਬੇਡਕਰ 'ਚ ਖਿਤਾਬੀ ਮੁਕਾਬਲਾ ਹੋਇਆ ਸੀ। 10 ਵੀਂ ਸੀਟ ਲਈ ਭਾਜਪਾ ਵਲੋਂ ਭੀਮਰਾਓ ਅੰਬੇਡਕਰ ਨੂੰ ਸਪਾ ਦਾ ਸਮਰਥਨ ਪ੍ਰਾਪਤ ਸੀ। ਅਨਿਲ ਅਗਰਵਾਲ ਨੂੰ ਦੂਜੀ ਦਰਜੇ ਦੀਆਂ 300 ਵੋਟਾਂ ਮਿਲੀਆਂ, ਜਿਸ ਨਾਲ ਉਸ ਦੀ ਜਿੱਤ ਆਸਾਨ ਹੋ ਗਈ ਅਤੇ ਉਸ ਨੇ 10 ਵੀਂ ਸੀਟ ਲਈ ਬਸਪਾ ਦੇ ਭੀਮਰਾਓ ਅੰਬੇਡਕਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ। 
ਕੋਣ ਕਿਥੋਂ ਰਿਹਾ ਜੇਤੂ
ਉਤਰ ਪ੍ਰਦੇਸ਼ 
ਉਤਰ ਪ੍ਰਦੇਸ਼ ਦੀਆਂ 10 ਸੀਟਾਂ 'ਚੋਂ ਭਾਜਪਾ ਦੇ ਉਮੀਦਵਾਰ 9 ਸੀਟਾਂ 'ਤੇ ਜੇਤੂ ਅਤੇ ਇਕ ਸੀਟ 'ਤੇ ਐਸ. ਪੀ. ਆਗੂ ਨੇ ਜਿੱਤ ਹਾਸਲ ਕੀਤੀ।
ਛੱਤੀਸਗੜ੍ਹ 
ਭਾਜਪਾ ਦੀ ਉਮੀਦਵਾਰ ਸਰੋਜ ਪਾਂਡੇ ਨੇ ਸਿੱਧੇ ਮੁਕਾਬਲੇ 'ਚ ਕਾਂਗਰਸ ਦੇ ਲੇਖਰਾਮ ਨੂੰ 14 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
ਝਾਰਖੰਡ 
ਝਾਰਖੰਡ 'ਚ ਭਾਜਪਾ ਦੇ ਉਮੀਦਵਾਰ ਸਮੀਰ ਓਰਾਂਵ ਅਤੇ ਕਾਂਗਰਸ ਦੇ ਉਮੀਦਵਾਰ ਧੀਰਜ ਸਾਹੂ ਜੇਤੂ ਰਹੇ
ਪੱਛਮੀ ਬੰਗਾਲ
ਕਾਂਗਰਸ ਆਗੂ ਅਭਿਸ਼ੇਕ ਮਨੁ ਸਿੰਘਵੀ ਨੇ ਕੁੱਲ 47 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਤ੍ਰਿਣਮੂਲ ਕਾਂਗਰਸ ਦੇ ਸੁਭਾਸ਼ੀਸ਼ ਚਕਰਵਰਤੀ ਨੂੰ ਸਭ ਤੋਂ ਜ਼ਿਆਦਾ 54 ਵੋਟਾਂ ਹਾਸਲ ਹੋਈਆਂ
ਤ੍ਰਿਣਮੂਲ ਕਾਂਗਰਸ ਦੇ ਨਦੀਮੁਲ ਹੱਕ ਅਤੇ ਅਬੀਰ ਵਿਸ਼ਵਾਸ ਨੇ 52 ਵੋਟਾਂ,  
ਤੇ ਡਾ. ਸ਼ਾਂਤਨੁ ਸੇਨ ਨੇ ਵੀ 52 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਕਰਨਾਟਕ 
ਕਰਨਾਟਕ ਦੀਆਂ 4 ਰਾਜਸਭਾ ਸੀਟਾਂ ਲਈ 5 ਉਮੀਦਵਾਰ ਮੈਦਾਨ 'ਚ ਸਨ। ਪ੍ਰਦੇਸ਼ ਦੀਆਂ 4 ਰਾਜਸਭਾ ਸੀਟਾਂ ਲਈ ਜ਼ਬਰਦਸਤ ਟੱਕਰ 'ਚ ਇਕ ਸੀਟ 'ਤੇ ਭਾਜਪਾ ਜਦਕਿ 3 ਸੀਟ 'ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ 3, ਭਾਜਪਾ ਅਤੇ ਜੇ. ਡੀ. ਐਸ. ਨੇ ਇਕ-ਇਕ ਉਮੀਦਵਾਰ ਨੂੰ ਮੈਦਾਨ 'ਚ ਉਤਾਰਿਆ ਸੀ, ਜਿਸ 'ਚ ਭਾਜਪਾ ਦੇ ਰਾਜੀਵ ਚੰਦਰਸ਼ੇਖਰ ਅਤੇ ਕਾਂਗਰਸ ਦੇ ਡਾ. ਐੱਲ. ਹਨੁਮਨਥਇਆ, ਡਾ. ਸਈਦ ਨਸੀਰ ਹੁਸੈਨ ਅਤੇ ਜੀ ਸੀ ਚੰਦਰਸ਼ੇਖਰ ਜੇਤੂ ਰਹੇ ਹਨ।
ਤੇਲੰਗਾਨਾ 
ਤੇਲਗਾਨਾ ਰਾਸ਼ਟਰ ਕਮੇਟੀ ਦੇ ਬੀ. ਪ੍ਰਕਾਸ਼, ਜੇ ਸੰਤੋਸ਼ ਕੁਮਾਰ ਅਤੇ ਏ. ਬੀ. ਲਿੰਗੈਯਾ ਯਾਦਵ ਜੇਤੂ ਰਹੇ।
ਕੇਰਲ 
ਵੀਰੇਂਦਰ ਕੁਮਾਰ(ਐਲ. ਡੀ. ਐਫ.) ਰਾਜਸਭਾ ਦੇ ਸੰਸਦ ਜੇਤੂ ਰਹੇ