ਰਾਜ ਸਭਾ ਦੇ 250ਵੇਂ ਸੈਸ਼ਨ 'ਚ ਬੋਲੇ ਮੋਦੀ- ਇਸੇ ਸਦਨ ਨੇ ਧਾਰਾ 370 ਕੀਤੀ ਖਤਮ

11/18/2019 2:50:07 PM

ਨਵੀਂ ਦਿੱਲੀ— ਸੰਸਦ ਦਾ ਸਰਦ ਰੁੱਤ ਸੈਸ਼ਨ ਇਸ ਵਾਰ ਇਤਿਹਾਸਕ ਹੈ। ਉੱਪਰੀ ਸਦਨ ਰਾਜ ਸਭਾ 'ਚ ਸੋਮਵਾਰ ਨੂੰ 250ਵੇਂ ਸੈਸ਼ਨ ਦੀ ਸ਼ੁਰੂਆਤ ਹੋਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ 250 ਸੈਸ਼ਨਾਂ ਦਰਮਿਆਨ ਜੋ ਯਾਤਰਾ ਚੱਲੀ ਹੈ, ਉਨ੍ਹਾਂ ਨੂੰ ਨਮਨ ਕਰਦਾ ਹਾਂ। ਆਪਣੇ ਸੰਬੋਧਨ ਦੇ ਅੰਤ 'ਚ ਪ੍ਰਧਾਨ ਮੰਤਰੀ ਨੇ ਕੁਝ ਅਜਿਹਾ ਕਿਹਾ ਕਿ ਗਲਿਆਰਿਆਂ 'ਚ ਹੱਲਚੱਲ ਪੈਦਾ ਹੋ ਗਈ।

ਐੱਨ.ਸੀ.ਪੀ. ਦੀ ਕੀਤੀ ਤਾਰੀਫ਼
ਦਰਅਸਲ 250ਵੇਂ ਸੈਸ਼ਨ ਦੌਰਾਨ ਜਦੋਂ ਪ੍ਰਧਾਨ ਮੰਤਰੀ ਸੰਬੋਧਨ ਕਰ ਰਹੇ ਸਨ, ਉਦੋਂ ਉਨ੍ਹਾਂ ਨੇ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,''ਸਾਨੂੰ ਸਦਨ 'ਚ ਰੁਕਾਵਟਾਂ ਦੀ ਬਜਾਏ ਗੱਲਬਾਤ ਦਾ ਰਸਤਾ ਚੁਣਨਾ ਚਾਹੀਦਾ, ਐੱਨ.ਸੀ.ਪੀ.-ਬੀ.ਜੇ.ਡੀ. ਦੀ ਵਿਸ਼ੇਸ਼ਤਾ ਹੈ ਕਿ ਦੋਹਾਂ ਨੇ ਤੈਅ ਕੀਤਾ ਹੈ ਕਿ ਉਹ ਲੋਕ ਸਦਨ ਦੇ ਵੇਲ 'ਚ ਨਹੀਂ ਜਾਣਗੇ।'' ਪੀ.ਐੱਮ. ਮੋਦੀ ਨੇ ਕਿਹਾ ਕਿ ਸਾਨੂੰ ਸਾਰੇ ਸਿਆਸੀ ਦਲਾਂ ਨੂੰ ਸਿੱਖਣਾ ਹੋਵੇਗਾ ਕਿ ਇਹ ਨਿਯਮ ਦੀ ਪਾਲਣ ਕਰਨ ਦੇ ਬਾਵਜੂਦ ਵੀ ਇਨ੍ਹਾਂ ਦੇ ਵਿਕਾਸ 'ਚ ਕੋਈ ਕਮੀ ਆਈ ਹੈ, ਸਾਡੀ ਪਾਰਟੀ (ਭਾਜਪਾ) ਨੂੰ ਵੀ ਇਹ ਸਿੱਖਣਾ ਚਾਹੀਦਾ। ਸਾਨੂੰ ਇਨ੍ਹਾਂ ਪਾਰਟੀਆਂ ਦਾ ਧੰਨਵਾਦ ਕਰਨਾ ਚਾਹੀਦਾ। ਜਦੋਂ ਅਸੀਂ ਵਿਰੋਧੀ ਧਿਰ 'ਚ ਸੀ ਤਾਂ ਵੀ ਇਹ ਕੰਮ ਕਰਦੇ ਸੀ ਪਰ ਇਨ੍ਹਾਂ 2 ਪਾਰਟੀਆਂ ਨੇ ਇਸ ਉਦਾਹਰਣ ਨੂੰ ਤੈਅ ਕੀਤਾ ਹੈ।

ਐੱਨ.ਸੀ.ਪੀ. ਦੀ ਤਾਰੀਫ਼ ਕਰਨਾ ਇਕ ਸੰਦੇਸ਼
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਜਿਸ ਤਰ੍ਹਾਂ ਸਰਕਾਰ ਗਠਨ ਨੂੰ ਲੈ ਕੇ ਜਦੋਜਹਿਦ ਚੱਲ ਰਹੀ ਹੈ, ਉਸ ਦਰਮਿਆਨ ਮੋਦੀ ਵਲੋਂ ਐੱਨ.ਸੀ.ਪੀ. ਦੀ ਤਾਰੀਫ਼ ਕਰਨਾ ਇਕ ਸੰਦੇਸ਼ ਦਿੰਦਾ ਹੈ। ਭਾਜਪਾ ਦਾ ਸਾਥ ਛੱਡ ਸ਼ਿਵ ਸੈਨਾ, ਐੱਨ.ਸੀ.ਪੀ. ਅਤੇ ਕਾਂਗਰਸ ਨਾਲ ਆਉਣ ਲਈ ਤਿਆਰ ਹੈ ਪਰ ਹਾਲੇ ਤੱਕ ਸਰਕਾਰ ਗਠਨ 'ਤੇ ਕੋਈ ਫਾਈਨਲ ਤਸਵੀਰ ਸਾਫ਼ ਨਹੀਂ ਦਿੱਸ ਰਹੀ ਹੈ। ਦੱਸਣਯੋਗ ਹੈ ਕਿ ਅੱਜ ਹੀ ਸ਼ਰਦ ਪਵਾਰ ਮਹਾਰਾਸ਼ਟਰ ਤੋਂ ਦਿੱਲੀ ਆਏ ਹਨ, ਸਵੇਰੇ ਉਨ੍ਹਾਂ ਨੇ ਰਾਜ ਸਭਾ ਦੀ ਕਾਰਵਾਈ 'ਚ ਹਿੱਸਾ ਲਿਆ ਅਤੇ ਸ਼ਾਮ ਨੂੰ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਜਿੱਥੇ ਮਹਾਰਾਸ਼ਟਰ 'ਚ ਸਰਕਾਰ ਗਠਨ 'ਤੇ ਚਰਚਾ ਹੋਵੇਗੀ। ਇਸ ਤੋਂ ਪਹਿਲਾਂ ਸ਼ਰਦ ਨੇ ਬਿਆਨ ਦਿੱਤਾ ਸੀ ਕਿ ਭਾਜਪਾ-ਸ਼ਿਵ ਸਾ ਇਕੱਠੇ ਚੋਣਾਂ ਲੜੀਆਂ ਸਨ, ਉਨ੍ਹਾਂ ਨੂੰ ਆਪਣਾ ਰਸਤਾ ਤੈਅ ਕਰਨਾ ਚਾਹੀਦਾ।

ਬਾਬਾ ਸਾਹਿਬ ਅੰਬੇਡਕਰ ਨੂੰ ਕੀਤਾ ਯਾਦ
ਪੀ.ਐੱਮ. ਮੋਦੀ ਬੋਲੇ ਕਿ ਰਾਜ ਸਭਾ ਕਦੇ ਭੰਗ ਨਹੀਂ ਹੋਈ ਹੈ ਅਤੇ ਨਾ ਹੀ ਹੋਵੇਗੀ, ਇੱਥੇ ਸੂਬਿਆਂ ਦਾ ਪ੍ਰਤੀਨਿਧੀਤੱਵ ਦਿੱਸਦਾ ਹੈ। ਹਰ ਕਿਸੇ ਲਈ ਚੋਣਾਵੀ ਅਖਾੜਾ ਪਾਰ ਕਰਨਾ ਸੌਖਾ ਨਹੀਂ ਹੁੰਦਾ ਹੈ ਪਰ ਦੇਸ਼ਹਿੱਤ 'ਚ ਉਨ੍ਹਾਂ ਦੀ ਉਪਯੋਗਿਤਾ ਘੱਟ ਨਹੀਂ ਹੁੰਦੀ ਹੈ। ਇਹ ਅਜਿਹੀ ਜਗ੍ਹਾ ਹੈ, ਜਿੱਥੇ ਅਜਿਹੇ ਲੋਕਾਂ ਦਾ ਵੀ ਸਵਾਗਤ ਹੁੰਦਾ ਹੈ। ਦੇਸ਼ ਨੇ ਦੇਖਿਆ ਕਿ ਵਿਗਿਆਨੀ, ਕਲਾ, ਲੇਖਕ ਸਮੇਤ ਕਈ ਦਿੱਗਜ ਇੱਥੇ ਆਏ ਹਨ। ਇਸ ਦਾ ਸਭ ਤੋਂ ਵੱਡਾ ਉਦਾਹਰਣ ਬਾਬਾ ਸਾਹਿਬ ਅੰਬੇਡਕਰ ਹਨ, ਕਿਸੇ ਕਾਰਨ ਉਨ੍ਹਾਂ ਨੂੰ ਲੋਕ ਸਭਾ 'ਚ ਪਹੁੰਚਣ ਨਹੀਂ ਦਿੱਤਾ ਪਰ ਉਹ ਰਾਜ ਸਭਾ 'ਚ ਆਏ।

ਧਾਰਾ 370 ਇਸੇ ਸਦਨ ਨੇ ਹਟਾਈ
ਪੀ.ਐੱਮ. ਮੋਦੀ ਬੋਲੇ ਕਿ ਜੇਕਰ ਪਿਛਲੇ 5 ਸਾਲਾਂ 'ਚ ਦੇਖੀਏ ਤਾਂ ਤਿੰਨ ਤਲਾਕ ਦਾ ਕਾਨੂੰਨ ਇਸੇ ਸਦਨ ਨੇ ਪਾਸ ਕੀਤਾ। ਇਸੇ ਸਦਨ ਨੇ ਆਮ ਵਰਗ ਦੇ ਗਰੀਬ ਪਰਿਵਾਰ ਨੂੰ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ। ਜੀ.ਐੱਸ.ਟੀ., ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਕੰਮ ਜੋ ਵਾਅਦਾ 1964 ਤੋਂ ਸੀ, ਇਸ ਸਦਨ ਨੇ ਪਹਿਲਾਂ ਇਸ ਨੂੰ ਹਟਾਇਆ। ਸੰਵਿਧਾਨ 'ਚ ਜਦੋਂ 370 ਆਈ ਤਾਂ ਉਸ ਨੂੰ ਪੇਸ਼ ਕਰਨ ਵਾਲੇ ਇਸੇ ਸਦਨ ਦੇ ਨੇਤਾ ਸਨ ਅਤੇ ਇਸੇ ਸਦਨ ਨੇ ਉਸ ਧਾਰਾ ਨੂੰ ਹਟਾਇਆ।

ਸਦਨ ਕਦੇ ਸੈਕੰਡਰੀ ਹਾਊਸ ਨਹੀਂ
ਜਦੋਂ ਇਸ ਸਦਨ ਦੇ 200 ਸੈਸ਼ਨ ਹੋਏ, ਉਦੋਂ ਅਟਲ ਬਿਹਾਰੀ ਵਾਜਪਾਈ ਨੇ ਇਕ ਸੰਬੋਧਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਾਡੇ ਸੰਸਦੀ ਲੋਕਤੰਤਰ ਦੀ ਸ਼ਕਤੀ ਵਧਾਉਣ ਲਈ ਦੂਜਾ ਚੈਂਬਰ ਮੌਜੂਦ ਹੈ, ਇਸ ਲਈ ਇਸ ਦੇ ਸੈਕੰਡਰੀ ਹਾਊਸ ਬਣਾਉਣ ਦੀ ਗਲਤੀ ਨਾ ਕਰੋ। ਪੀ.ਐੱਮ. ਨੇ ਕਿਹਾ ਕਿ ਇਹ ਸਦਨ ਕਦੇ ਸੈਕੰਡਰੀ ਹਾਊਸ ਨਹੀਂ ਸਗੋਂ ਸਪੋਰਟਿਵ ਹਾਊਸ ਬਣੇ ਰਹਿਣਾ ਚਾਹੀਦਾ। ਅਟਲ ਜੀ ਨੇ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਇਕ ਨਦੀ ਦਾ ਪ੍ਰਵਾਹ ਉਦੋਂ ਤੱਕ ਚੰਗਾ ਰਹਿੰਦਾ ਹੈ, ਜਦੋਂ ਤੱਕ ਉਸ ਦੇ ਕਿਨਾਰੇ ਮਜ਼ਬੂਤ ਹੁੰਦੇ ਹਨ। ਭਾਰਤ ਦੀ ਸੰਸਦੀ ਪ੍ਰਵਾਹ ਦੇ ਲੋਕ ਸਭਾ-ਰਾਜ ਸਭਾ 2 ਕਿਨਾਰੇ ਹਨ। ਜੇਕਰ ਇਹ ਮਜ਼ਬੂਤ ਰਹਿਣਗੇ ਤਾਂ ਲੋਕਤੰਤਰ ਫਲੇਗਾ-ਫੂਲੇਗਾ। ਮੋਦੀ ਬੋਲੇ ਕਿ ਰਾਜ ਸਭਾ ਚੈਕ ਐਂਡ ਬੈਲੇਂਸ ਦਾ ਵਿਚਾਰ ਲਈ ਮਹੱਤਵਪੂਰਨ ਹੈ ਪਰ ਇਸ ਦੇ ਵਿਚ ਅੰਤਰ ਬਣਾਏ ਰੱਖਣਾ ਜ਼ਰੂਰੀ ਹੈ। ਬੈਲੇਂਸ ਅਤੇ ਬਲਾਕਿੰਗ ਦਰਮਿਆਨ ਅੰਤਰ ਰੱਖਣਾ ਜ਼ਰੂਰੀ ਹੈ, ਸਦਨ ਤਿੱਖੇ ਵਿਵਾਦ ਲਈ ਹੋਣਾ ਚਾਹੀਦਾ।

DIsha

This news is Content Editor DIsha