ਭਾਰਤ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਰਾਜਨਾਥ ਕਰਨਗੇ ਇਟਲੀ ਅਤੇ ਫਰਾਂਸ ਦਾ ਦੌਰਾ

10/08/2023 4:30:31 PM

ਜੈਤੋ/ਨਵੀਂ ਦਿੱਲੀ (ਰਘੁਨੰਦਨ ਪਰਾਸ਼ਰ)- ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ 9 ਤੋਂ 12 ਅਕਤੂਬਰ ਤੱਕ ਇਟਲੀ ਅਤੇ ਫਰਾਂਸ ਦਾ ਦੌਰਾ ਕਰਨਗੇ। ਆਪਣੀ ਦੋ-ਦੇਸ਼ ਯਾਤਰਾ ਦੇ ਪਹਿਲੇ ਪੜਾਅ ਦੌਰਾਨ ਰੱਖਿਆ ਮੰਤਰੀ ਰਾਜਨਾਥ ਇਟਲੀ ਦੇ ਰੱਖਿਆ ਮੰਤਰੀ ਸ਼੍ਰੀ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਮਾਰਚ 2023 'ਚ ਇਟਲੀ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਭਾਰਤ ਅਤੇ ਇਟਲੀ ਦਰਮਿਆਨ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਵਧਾਇਆ ਗਿਆ ਸੀ।

ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ

ਦੂਜੇ ਅਤੇ ਅੰਤਿਮ ਪੜਾਅ ਦੌਰਾਨ ਰਾਜਨਾਥ ਸਿੰਘ ਆਪਣੇ ਹਮਰੁਤਬਾ, ਫਰਾਂਸੀਸੀ ਹਥਿਆਰਬੰਦ ਬਲਾਂ ਦੇ ਮੰਤਰੀ ਨਾਲ 5ਵੀਂ ਸਲਾਨਾ ਰੱਖਿਆ ਵਾਰਤਾ ਕਰਨਗੇ। ਭਾਰਤ ਅਤੇ ਫਰਾਂਸ ਨੇ ਹਾਲ ਹੀ ਵਿਚ ਰਣਨੀਤਕ ਸਾਂਝੇਦਾਰੀ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ। ਦੋਹਾਂ ਦੇਸ਼ਾਂ ਵਿਚਾਲੇ ਮਹੱਤਵਪੂਰਨ ਉਦਯੋਗਿਕ ਸਹਿਯੋਗ ਵੀ ਸ਼ਾਮਲ ਹੈ। ਰੋਮ ਅਤੇ ਪੈਰਿਸ ਦੋਹਾਂ ਵਿਚ ਰੱਖਿਆ ਮੰਤਰੀ ਉਦਯੋਗਿਕ ਸਹਿਯੋਗ ਦੇ ਸੰਭਾਵਿਤ ਮੌਕਿਆਂ 'ਤੇ ਚਰਚਾ ਕਰਨ ਲਈ ਸੀ. ਈ. ਓ ਅਤੇ ਰੱਖਿਆ ਉਦਯੋਗ ਦੇ ਸੀਨੀਅਰ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu