ਅੱਤਵਾਦ ਦੇ ਵਿੱਤ ਪੋਸ਼ਣ ਲਈ ਕਾਲੀ ਸੂਚੀ ''ਚ ਜਾ ਸਕਦਾ ਹੈ ਪਾਕਿਸਤਾਨ :  ਰਾਜਨਾਥ

10/01/2019 4:00:18 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਅੱਤਵਾਦੀਆਂ ਦਾ ਵਿੱਤ ਪੋਸ਼ਣ ਕਰਨ ਲਈ ਪਾਕਿਸਤਾਨ ਨੂੰ ਕਿਸੇ ਵੀ ਸਮੇਂ ਕਾਲੀ ਸੂਚੀ 'ਚ ਪਾ ਸਕਦਾ ਹੈ। ਅਗਸਤ ਮਹੀਨੇ 'ਚ ਐੱਫ.ਏ.ਟੀ.ਐੱਫ. ਦੇ ਏਸ਼ੀਆ ਪ੍ਰਸ਼ਾਂਤ ਸਮੂਹ ਨੇ ਪਾਕਿਸਤਾਨ ਨੂੰ ਅੱਤਵਾਦ ਦੀ 'ਕਾਲੀ ਸੂਚੀ' 'ਚ ਪਾ ਦਿੱਤਾ ਸੀ, ਕਿਉਂਕਿ ਉਹ ਭਾਰਤ 'ਚ ਹੋਏ ਕਈ ਹਮਲਿਆਂ ਲਈ ਜ਼ਿੰਮੇਵਾਰ ਅੱਤਵਾਦੀ ਸਮੂਹਾਂ ਤੱਕ ਧਨ ਪਹੁੰਚਾਉਣ ਤੋਂ ਰੋਕਣ 'ਚ ਅਸਫ਼ਲ ਰਿਹਾ ਸੀ।

ਰਾਜਨਾਥ ਨੇ ਰੱਖਿਆ ਲੇਖਾ ਵਿਭਾਗ ਦਿਵਸ ਪ੍ਰੋਗਰਾਮ 'ਚ ਕਿਹਾ,''ਅੱਤਵਾਦ ਦੇ ਵਿੱਤ ਪੋਸ਼ਣ ਲਈ ਐੱਫ.ਏ.ਟੀ.ਐੱਫ. ਕਿਸੇ ਵੀ ਸਮੇਂ ਪਾਕਿਸਤਾਨ ਨੂੰ ਕਾਲੀ ਸੂਚੀ 'ਚ ਪਾ ਸਕਦਾ ਹੈ।'' ਰੱਖਿਆ ਮੰਤਰੀ ਨੇ ਕਿਹਾ ਕਿ ਪਾਕਿਸਤਾਨ 'ਚ ਵਿੱਤੀ ਤੇਜ਼ੀ ਦੇ ਬਿਨਾਂ ਜ਼ਿਆਦਾ ਫੌਜੀਕਰਨ ਅਤੇ ਗਲਤ ਨੀਤੀਆਂ ਕਾਰਨ ਅਜਿਹੇ ਹਾਲਾਤ ਬਣ ਗਏ ਹਨ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਗਲੋਬਲ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਇਕ ਜਹਾਜ਼ ਦਾ ਬੰਦੋਬਸਤ ਤੱਕ ਨਹੀਂ ਕਰ ਸਕੇ। ਰਾਜਨਾਥ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਇਸਲਾਮਾਬਾਦ ਲਈ ਨਿਕਲੇ ਖਾਨ ਅਤੇ ਉਨ੍ਹਾਂ ਦੇ ਵਫ਼ਦ ਨੂੰ ਮਜ਼ਬੂਰੀ 'ਚ ਨਿਊਯਾਰਕ ਆਉਣਾ ਪਿਆ, ਕਿਉਂਕਿ ਸਾਊਦੀ ਸਰਕਾਰ ਵਲੋਂ ਉਨ੍ਹਾਂ ਨੂੰ ਦਿੱਤੇ ਗਏ ਵਿਸ਼ੇਸ਼ ਜੈੱਟ ਜਹਾਜ਼ 'ਚ ਤਕਨੀਕੀ ਖਾਮੀ ਆ ਗਈ ਸੀ। ਖਾਨ ਦੇ ਜਹਾਜ਼ 'ਚ ਕੈਨੇਡੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਤਕਨੀਕੀ ਖਾਮੀ ਆ ਗਈ ਸੀ।

DIsha

This news is Content Editor DIsha