ਸਰਹੱਦੀ ਤਣਾਅ ਕਾਰਨ ਰਾਫ਼ੇਲ ਨੂੰ ਹਵਾਈ ਫ਼ੌਜ 'ਚ ਸ਼ਾਮਲ ਕੀਤਾ ਜਾਣਾ ਅਹਿਮ : ਰਾਜਨਾਥ ਸਿੰਘ

09/10/2020 12:19:23 PM

ਅੰਬਾਲਾ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੜਾਕੂ ਜਹਾਜ਼ ਰਾਫ਼ੇਲ ਦੇ ਭਾਰਤੀ ਹਵਾਈ ਫੌਜ 'ਚ ਰਸਮੀ ਰੂਪ ਨਾਲ ਸ਼ਾਮਲ ਹੋਣ ਦੇ ਨਾਲ ਹੀ ਚੀਨ ਨੂੰ ਸਖਤ ਸੰਦੇਸ਼ ਵੀ ਦੇ ਦਿੱਤਾ। ਰਾਜਨਾਥ ਨੇ ਕਿਹਾ ਕਿ ਸਰਹੱਦਾਂ 'ਤੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਜਾਂ ਬਣਾਇਆ ਗਿਆ ਹੈ, ਉਸ ਨੂੰ ਦੇਖਦੇ ਹੋਏ ਰਾਫ਼ੇਲ ਦਾ ਸ਼ਾਮਲ ਹੋਣਾ ਕਾਫ਼ੀ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਰਾਫ਼ੇਲ ਗੇਮ ਚੇਂਜਰ ਹੈ ਅਤੇ ਮਲਟੀ ਰੋਲ ਕੈਪਿਸਿਟੀ ਨਾਲ ਦੁਸ਼ਮਣਾਂ ਨੂੰ ਸਬਕ ਸਿਖਾਉਣ 'ਚ ਸਮਰੱਥ ਹੈ।

ਰਾਜਨਾਥ ਨੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਕਰੀਬ ਚੀਨ ਦੀਆਂ ਹਾਲ ਦੀਆਂ ਹਰਕਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਹੱਦ 'ਤੇ ਹਾਲ 'ਚ ਹੋਈਆਂ ਘਟਨਾਵਾਂ ਤੋਂ ਬਾਅਦ ਹਵਾਈ ਫੌਜ ਨੇ ਜਿਸ ਤਰ੍ਹਾਂ ਦੇ ਕੰਮ ਕੀਤੇ ਹਨ, ਉਹ ਜ਼ਬਰਦਸਤ ਹਨ। ਉਨ੍ਹਾਂ ਨੇ ਕਿਹਾ,''ਹਵਾਈ ਫੌਜ ਦੇ ਕੰਮ 'ਤੇ ਇਹ ਭਰੋਸਾ ਪੈਦਾ ਕਰਦਾ ਹੈ ਕਿ ਉਹ ਕਿਸੇ ਵੀ ਸਥਿਤੀ ਲਈ ਘੱਟ ਸਮੇਂ 'ਚ ਪੂਰੀ ਤਰ੍ਹਾਂ ਨਾਲ ਤਿਆਰ ਹੈ। ਹਵਾਈ ਫੌਜ ਨੇ ਫਾਰਵਰਡ ਸਰਹੱਦ 'ਤੇ ਤੁਰੰਤ ਆਪਣੇ ਜਹਾਜ਼ ਤਾਇਨਾਤ ਕਰ ਕੇ ਦੁਸ਼ਮਣਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ। ਦੁਸ਼ਮਣ ਹੁਣ ਕਿਸੇ ਵੀ ਤਰ੍ਹਾਂ ਦੀ ਹਰਕਤ ਕਰਨ ਤੋਂ ਪਹਿਲਾਂ ਕਈ ਵਾਰ ਸੋਚੇਗਾ।''

ਰਾਜਨਾਥ ਸਿੰਘ ਨੇ ਕਿਹਾ ਕਿ ਰਾਫ਼ੇਲ ਦੇ ਭਾਰਤੀ ਹਵਾਈ ਫੌਜ 'ਚ ਸ਼ਾਮਲ ਹੋਣ ਨਾਲ ਸਾਨੂੰ ਯੁੱਧ 'ਚ ਜਿੱਤ ਬੜ੍ਹਤ ਮਿਲੇਗੀ। ਉਨ੍ਹਾਂ ਨੇ ਕਿਹਾ,''ਉੱਤਰੀ ਸਰਹੱਦ 'ਤੇ ਅਸੀਂ ਸੁਰੱਖਿਆ ਚੁਣੌਤੀਆਂ ਤੋਂ ਪੂਰੀ ਤਰ੍ਹਾਂ ਨਾਲ ਜਾਣੂੰ ਹਾਂ। ਸਾਡੀ ਚੌਕਸੀ ਹੀ ਸਾਡਾ ਸਭ ਤੋਂ ਪਹਿਲਾ ਉਪਾਅ ਹੈ। ਸਾਡਾ ਦੇਸ਼ ਅਤੇ ਸਾਡਾ ਸਮਾਜ ਹਵਾਈ ਫੌਜ ਕਾਰਨ ਸੁਰੱਖਿਅਤ ਅਤੇ ਆਤਮਸਨਮਾਨ ਦੀ ਜ਼ਿੰਦਗੀ ਜੀ ਰਿਹਾ ਹੈ। ਸਾਨੂੰ ਉਸ ਨੂੰ ਕਿਸੇ ਵੀ ਕੀਮਤ 'ਤੇ ਬਰਕਰਾਰ ਰੱਖਣਾ ਹੈ।''

DIsha

This news is Content Editor DIsha