ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 51ਵੀਂ ਕੇ9 ਵਰਜ-ਟੀ ਤੋਪ ਨੂੰ ਦਿਖਾਈ ਹਰੀ ਝੰਡੀ

Thursday, Jan 16, 2020 - 05:43 PM (IST)

ਸੂਰਤ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ 51ਵੀਂ ਕੇ9 ਵਰਜ-ਟੀ ਤੋਪ ਨੂੰ ਸੂਰਤ ਦੇ ਹਜ਼ੀਰਾ ਸਥਿਤ ਲਾਰਸਨ ਐਂਡ ਟੂਬਰੋ ਬਖਤਰਬੰਦ ਪ੍ਰਣਾਲੀ ਕੰਪਲੈਕਸ 'ਚ ਹਰੀ ਝੰਡੀ ਦਿਖਾਈ। ਸਿੰਘ ਨੇ ਆਪਣੇ ਭਾਸ਼ਣ 'ਚ ਟੂਬਰੋ ਦੇ ਕਰਮਚਾਰੀਆਂ ਦੀ ਮਿਹਨਤ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਕੰਪਨੀ ਦਾ ਹਜ਼ੀਰਾ ਕੰਪਲੈਕਸ ਨਵੇਂ ਭਾਰਤ ਦੀ ਨਵੀਂ ਸੋਚ ਨੂੰ ਦਿਖਾਉਂਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਉਹ ਤੋਪ 'ਤੇ ਸਵਾਰ ਵੀ ਹੋਏ ਅਤੇ ਇਸ ਹਜ਼ੀਰਾ ਕੰਪਲੈਕਸ ਦੇ ਆਲੇ-ਦੁਆਲੇ ਚਲਾਇਆ। ਰਾਜਨਾਥ ਸਿੰਘ ਨੇ ਤੋਪ ਉੱਪਰ ਸਵਾਸਤਿਕ ਨਿਸ਼ਾਨ ਵੀ ਬਣਾਇਆ। 

ਇਸ ਤੋਪ ਦਾ ਵਜ਼ਨ 50 ਟਨ ਹੈ ਅਤੇ ਇਹ 47 ਕਿਲੋਗ੍ਰਾਮ ਦੇ ਗੋਲੇ 43 ਕਿਲੋਮੀਟਰ ਦੀ ਦੂਰੀ ਤਰ ਦੇ ਟੀਚਿਆਂ 'ਤੇ ਦਾਗ ਸਕਦੀ ਹੈ। ਰੱਖਿਆ ਮੰਤਰਾਲੇ ਨੇ ਕੇਂਦਰ ਦੀ 'ਮੇਕ ਇਨ ਇੰਡੀਆ' ਪਹਿਲ ਤਹਿਤ ਭਾਰਤੀ ਫੌਜ ਲਈ ਐੱਲ ਐਂਡ ਟੀ ਕੰਪਨੀ ਨੂੰ 2017 'ਚ ਕੇ9 ਵਰਜ-ਟੀ 155 ਮਿਲੀਮੀਟਰ/52 ਕੈਲੀਬਰ ਤੋਪਾਂ ਦੀ ਸਪਲਾਈ ਲਈ 4500 ਕਰੋੜ ਰੁਪਏ ਦਾ ਕਰਾਰ ਦਿੱਤਾ ਸੀ। ਮੰਤਰਾਲੇ ਵਲੋਂ ਕਿਸੇ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਇਹ ਸਭ ਤੋਂ ਵੱਡਾ ਸੌਦਾ ਹੈ, ਜਿਸ ਦੇ ਤਹਿਤ 42 ਮਹੀਨੇ ਵਿਚ 100 ਤੋਪਾਂ ਉਪਲੱਬਧ ਕਰਵਾਈਆਂ ਜਾਣੀਆਂ ਹਨ।

Tanu

This news is Content Editor Tanu