ਦੁਸਹਿਰੇ ਦੇ ਦਿਨ ਫਰਾਂਸ ''ਚ ਰਾਫੇਲ ਦੇ ਨਾਲ ''ਸ਼ਸਤਰ ਪੂਜਨ'' ਕਰਨਗੇ ਰਾਜਨਾਥ ਸਿੰਘ

10/06/2019 2:25:05 PM

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਵਿਦੇਸ਼ 'ਚ ਭਾਰਤੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਫਰਾਂਸ 'ਚ ਸ਼ਸਤਰ ਪੂਜਨ (ਹਥਿਆਰਾਂ ਦੀ ਪੂਜਾ) ਕਰਨਗੇ। 8 ਅਕਤੂਬਰ ਯਾਨੀ ਦੁਸਹਿਰ ਵਾਲੇ ਦਿਨ ਰਾਜਨਾਥ ਸਿੰਘ ਪਹਿਲੇ ਰਾਫੇਲ ਫਾਈਟਰ ਜੈੱਟ ਨਾਲ ਫਰਾਂਸ 'ਚ ਹੀ ਸ਼ਸਤਰ ਪੂਜਨ ਕਰਨਗੇ। ਜ਼ਿਕਰਯੋਗ ਹੈ ਕਿ ਜਦੋਂ ਤੱਕ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ, ਉਦੋਂ ਤੱਕ ਉਨ੍ਹਾਂ ਨੇ ਹਰ ਸਾਲ ਸ਼ਸਤਰ ਪੂਜਾ ਕੀਤੀ। ਪਿਛਲੇ ਸਾਲ ਰਾਜਨਾਥ ਸਿੰਘ ਨੇ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਬੀਕਾਨੇਰ 'ਚ ਸ਼ਸਤਰ ਪੂਜਾ ਕੀਤੀ ਸੀ।

ਰਾਜਨਾਥ ਸਿੰਘ ਫਰਾਂਸ 'ਚ ਸਭ ਤੋਂ ਪਹਿਲਾਂ ਰਾਫੇਲ ਫਾਈਟਰ ਜੈੱਟ 'ਚ ਇਕ ਉਡਾਣ ਭਰਨ। 8 ਅਕਤੂਬਰ ਨੂੰ ਹੀ ਹਵਾਈ ਫੌਜ ਦਿਵਸ ਵੀ ਹੈ। ਉਸੇ ਦਿਨ ਰਾਜਨਾਥ ਸਿੰਘ ਬੋਰਡੀਓਕਸ ਕੋਲ ਮੇਰਿਨੈਕ 'ਚ ਰਾਫੇਲ ਜੈੱਟ ਰਿਸੀਵ ਕਰਨਗੇ। 9 ਅਕਤੂਬਰ ਨੂੰ ਰਾਜਨਾਥ ਸਿੰਘ ਸੀਨੀਅਰ ਹਵਾਈ ਫੌਜ ਅਧਿਕਾਰੀਆਂ ਨਾਲ ਪੈਰਿਸ ਜਾਣਗੇ। ਉਨ੍ਹਾਂ ਨਾਲ ਵਾਈਸ ਚੀਫ ਆਫ ਏਅਰ ਸਟਾਫ਼ ਏਅਰ ਮਾਰਸ਼ਲ ਐੱਚ.ਐੱਸ. ਅਰੋੜਾ ਵੀ ਹੋਣਗੇ। ਰਾਫੇਲ ਫਾਈਟਰ ਜੈੱਟ ਨੂੰ ਭਾਰਤੀ ਜ਼ਰੂਰਤਾਂ ਅਨੁਸਾਰ ਬਦਲਿਆ ਜਾਵੇਗਾ। ਇਨ੍ਹਾਂ ਤਬਦੀਲੀਆਂ ਦੀ ਕੀਮਤ ਕਰੀਬ 1 ਬਿਲੀਅਨ ਯੂਰੋ ਹੈ। ਰਾਫੇਲ ਫਾਈਟਰ ਨੂੰ ਉਡਾਉਣ ਲਈ ਭਾਰਤੀ ਹਵਾਈ ਫੌਜ ਦੇ ਕੁਝ ਪਾਇਲਟਾਂ ਨੂੰ ਟਰੇਨਿੰਗ ਦਿੱਤੀ ਜਾ ਚੁਕੀ ਹੈ। ਇਸ ਤੋਂ ਬਾਅਦ ਹੁਣ ਇਹ ਸਾਰੇ ਮਿਲ ਕੇ ਹਵਾਈ ਫੌਜ ਦੇ 24 ਅਤੇ ਪਾਇਲਟਾਂ ਨੂੰ ਤਿੰਨ ਵੱਖ-ਵੱਖ ਹਿੱਸਿਆਂ 'ਚ ਭਾਰਤੀ ਰਾਫੇਲ ਫਾਈਟਰ ਜੈੱਟ 'ਚ ਟਰੇਨਿੰਗ ਦੇਣਗੇ। ਇਨ੍ਹਾਂ ਦੀ ਟਰੇਨਿੰਗ 2020 ਮਈ ਤੱਕ ਚੱਲੇਗੀ।

ਦੱਸਣਯੋਗ ਹੈ ਕਿ 2016 'ਚ ਭਾਰਤ ਨੇ ਫਰਾਂਸ ਸਰਕਾਰ ਅਤੇ ਡਸਾਲਟ ਏਵੀਏਸ਼ਨ ਨਾਲ 36 ਰਾਫੇਲ ਜਹਾਜ਼ਾਂ ਨੂੰ ਲੈ ਕੇ ਡੀਲ ਸਾਈਨ ਕੀਤੀ ਸੀ। ਸਰਕਾਰ ਦੀ ਕੋਸ਼ਿਸ਼ ਸੀ ਕਿ ਇਹ ਜਹਾਜ਼ ਜਲਦੀ ਨਾਲ ਹੈਂਡਓਵਰ ਕਰ ਦਿੱਤੇ ਜਾਣ, ਕਿਉਂਕਿ ਹਵਾਈ ਫੌਜ ਵਲੋਂ ਇਨ੍ਹਾਂ ਨੂੰ ਜਲਦੀ ਨਾਲ ਫੌਜ 'ਚ ਸ਼ਾਮਲ ਕਰਨ ਦਾ ਦਬਾਅ ਸੀ।

DIsha

This news is Content Editor DIsha