11ਵੀਂ ਦੇ ਵਿਦਿਆਰਥੀ ਨੇ ਬਣਾਈ ਕੋਰੋਨਾ ਦੌਰਾਨ ਵਾਰਡ ''ਚ ਪੋਚਾ ਲਾਉਣ ਵਾਲੀ ਮਸ਼ੀਨ

06/14/2020 5:25:56 PM

ਅਲਵਰ- ਰਾਜਸਥਾਨ ਦੇ ਅਲਵਰ 'ਚ ਇਕ ਸਕੂਲੀ ਵਿਦਿਆਰਥੀ ਨੇ ਸਫ਼ਾਈ ਕਾਮਿਆਂ ਲਈ ਇਕ ਅਜਿਹੀ ਮਸ਼ੀਨ ਬਣਾਈ ਹੈ ਜੋ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਏ ਬਿਨ੍ਹਾਂ ਪੋਚਾ ਲੱਗਾ ਸਕਦੀ ਹੈ। ਇਸ ਮਸ਼ੀਨ ਦੀ ਲਾਗਤ ਵੀ ਕਰੀਬ 15 ਹਜ਼ਾਰ ਦੇ ਨੇੜੇ-ਤੇੜੇ ਹੈ। ਅਲਵਰ ਸ਼ਹਿਰ ਦੇ ਕੇਂਦਰੀ ਸਕੂਲ ਦੀ 11ਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਕੁਨਾਲ ਕੁਮਾਰ ਨੇ ਦੱਸਿਆ ਕਿ ਅਛੂਤ ਦੀ ਬੀਮਾਰੀ ਕੋਰੋਨਾ ਕਾਲ 'ਚ ਉਸ ਨੂੰ ਕੁਝ ਨਵਾਂ ਕਰਨ ਦਾ ਸੋਚਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਸਫ਼ਾਈ ਕਾਮਿਆਂ ਲਈ ਮਰੀਜ਼ਾਂ ਕਾਰਨ ਉਨ੍ਹਾਂ 'ਤੇ ਮੰਡਰਾਉਂਦੇ ਖਤਰੇ ਨੂੰ ਦੇਖਦੇ ਹੋਏ ਵਾਰਡ 'ਚ ਜਾਂ ਕਮਰੇ 'ਚ ਪੋਚਾ ਲਾਉਣ ਦੀ ਮਸ਼ੀਨ ਬਣਾਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਸ਼ੀਨ 'ਚ ਅੱਗੇ ਦੀ ਸਾਈਡ 2 ਸੀ.ਡੀ. ਲੱਗੀਆਂ ਹੁੰਦੀਆਂ ਹਨ ਅਤੇ ਹੇਠਾਂ ਫਾਰਮ ਲੱਗੀ ਹੁੰਦੀ ਹੈ ਅਤੇ ਇਹ ਮੋਟਰ ਦੇ ਮਾਧਿਅਮ ਨਾਲ ਚਾਰੇ ਪਾਸੇ ਘੁੰਮਦੀ ਰਹਿੰਦੀ ਹੈ। ਇਸ ਦੀ ਕਮਾਂਡ ਉਨ੍ਹਾਂ ਵਲੋਂ ਤੈਅ ਕੀਤੀ ਗਈ ਹੈ ਅਤੇ ਇਹ ਕਮਾਂਡ ਮਦਰਬੋਰਡ ਤੋਂ ਡਿਟੈਕਟ ਹੁੰਦੀ ਹੈ।

ਇਸ ਮਸ਼ੀਨ 'ਚ ਕਮਾਂਡ ਏ.ਬੀ.ਸੀ. ਅਤੇ ਡੀ ਦਿੱਤੀ ਗਈ ਹੈ। ਇਨ੍ਹਾਂ ਚਾਰੇ ਕਮਾਂਡਾਂ ਦੀ ਵੱਖ-ਵੱਖ ਵਰਤੋਂ ਹੈ। ਹਰ ਕਮਾਂਡ ਦੇ ਹਿਸਾਬ ਨਾਲ ਇਹ ਮਸ਼ੀਨ ਅੱਗੇ-ਪਿੱਛੇ ਹੁੰਦੀ ਰਹਿੰਦੀ ਹੈ। ਇਸ ਲਈ ਬਜ਼ਾਰ 'ਚ ਸਾਮਾਨ ਮਿਲ ਜਾਂਦਾ ਹੈ ਪਰ ਬਜ਼ਾਰ ਖੁੱਲ੍ਹਾ ਨਹੀਂ ਹੋਣ ਕਾਰਨ ਉਸ ਨੇ ਪਹਿਲਾਂ ਹੀ ਆਨਲਾਈਨ ਸਾਮਾਨ ਮੰਗਵਾਇਆ ਸੀ। ਇਸ ਮਸ਼ੀਨ ਦੀ ਵਰਤੋਂ ਖਾਸ ਤੌਰ 'ਤੇ ਹਸਪਤਾਲਾਂ ਅਤੇ ਹੋਰ ਕਮਰਿਆਂ 'ਚ ਵੀ ਕੀਤੀ ਜਾ ਸਕਦੀ ਹੈ। ਜਿੱਥੇ ਕੋਵਿਡ-19 ਮਰੀਜ਼ ਭਰਤੀ ਹਨ ਅਤੇ ਸਫ਼ਾਈ ਕਾਮੇ ਬਾਹਰੋਂ ਹੀ ਉਸ ਕਮਰੇ ਦਾ ਪੋਚਾ ਲਗਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਇਸ 'ਤੇ ਕੋਈ ਜ਼ਿਆਦਾ ਲਾਗਤ ਨਹੀਂ ਆਉਂਦੀ। ਇਸ 'ਤੇ ਵੱਧ ਤੋਂ ਵੱਧ 15000 ਰੁਪਏ ਦੀ ਲਾਗਤ ਆਉਂਦੀ ਹੈ। ਕੁਮਾਰ ਨੇ ਦੱਸਿਆ ਕਿ ਹੁਣ ਉਹ ਨਰਸਾਂ ਲਈ ਅਜਿਹੀ ਗੱਡੀ ਦਾ ਨਿਰਮਾਣ ਕਰ ਰਿਹਾ ਹੈ, ਜੋ ਰਿਮੋਟ ਨਾਲ ਸੰਚਾਲਤ ਹੋਵੇਗੀ ਅਤੇ ਉਹ ਗੱਡੀ ਦਵਾਈ ਨੂੰ ਲੈ ਕੇ ਸਿੱਧੇ ਪੀੜਤ ਮਰੀਜ਼ ਤੱਕ ਜਾਵੇਗੀ। ਜਿਸ ਨਾਲ ਨਰਸ ਜਾਂ ਹੋਰ ਸਟਾਫ਼ ਪੀੜਤ ਹੋਣ ਤੋਂ ਬਚ ਸਕਦਾ ਹੈ।

DIsha

This news is Content Editor DIsha