ਰਾਜਸਥਾਨ ਦੇ ਟੋਂਕ 'ਚ ਪਾਕਿ ਤੋਂ ਆਈ ਨੀਤਾ ਬਣੀ ਇਸ ਪਿੰਡ ਦੀ ਸਰਪੰਚ

01/18/2020 1:51:58 PM

ਟੋਂਕ— ਰਾਜਸਥਾਨ 'ਚ ਸ਼ੁੱਕਰਵਾਰ ਨੂੰ ਹੋਈਆਂ ਪੰਚਾਇਤ ਰਾਜ ਦੇ ਪਹਿਲੇ ਪੜਾਅ ਦੀਆਂ ਚੋਣਾਂ 'ਚ ਪਾਕਿਸਤਾਨ ਤੋਂ ਆਈ ਨੀਤਾ ਕੰਵਰ ਸਰਪੰਚ ਚੁਣੀ ਗਈ ਹੈ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਚਰਚਾ 'ਚ ਆਈ ਨੀਤਾ ਕੰਵਰ ਟੋਂਕ ਜ਼ਿਲੇ ਦੇ ਨਟਵਾੜਾ ਗ੍ਰਾਮ (ਪਿੰਡ) ਪੰਚਾਇਤ ਦੀ ਸਰਪੰਚ ਚੁਣੀ ਗਈ। ਉਸ ਨੇ 362 ਵੋਟਾਂ ਨਾਲ ਜਿੱਤ ਹਾਸਲ ਕੀਤੀ। ਨੀਤਾ ਕੰਵਰ ਮੂਲ ਰੂਪ ਨਾਲ ਪਾਕਿਸਤਾਨ ਦੀ ਨਾਗਰਿਕ ਸੀ। ਉਹ ਸਾਲ 2001 'ਚ ਭਾਰਤ 'ਚ ਸਿੱਖਿਆ ਹਾਸਲ ਕਰਨ ਰਾਜਸਥਾਨ ਦੇ ਜੋਧਪੁਰ 'ਚ ਆਪਣੇ ਚਾਚਾ ਕੋਲ ਪਾਕਿਸਤਾਨ ਤੋਂ ਭਾਰਤ ਆਈ ਸੀ। ਇੱਥੇ ਸੋਫੀਆ ਕਾਲਜ ਤੋਂ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਉਸ ਦਾ ਵਿਆਹ ਨਟਵਾੜਾ ਰਾਜ ਪਰਿਵਾਰ ਦੇ ਠਾਕੁਰ ਲਕਸ਼ਮਣ ਕੰਵਰ ਦੇ ਬੇਟੇ ਪੁਨਯ ਪ੍ਰਤਾਪ ਕੰਵਰ ਤੋਂ 2011 'ਚ ਹੋਇਆ ਪਰ ਉਸ ਨੂੰ ਦੇਸ਼ ਦੀ ਹਾਸਲ ਕਰਨ 'ਚ 8 ਸਾਲ ਇੰਤਜ਼ਾਰ ਕਰਨਾ ਪਿਆ ਅਤੇ ਸਤੰਬਰ 2019 'ਚ ਉਸ ਨੂੰ ਭਾਰਤੀ ਨਾਗਰਿਕਤਾ ਮਿਲ ਗਈ।

ਨੀਤਾ ਕੰਵਰ ਦੇ ਸਹੁਰੇ ਠਾਕੁਰ ਲਕਸ਼ਮਣ ਸਿੰਘ ਕੰਵਰ ਇਸ ਖੇਤਰ ਤੋਂ ਤਿੰਨ ਵਾਰ ਸਰਪੰਚ ਰਹਿ ਚੁਕੇ ਹਨ, ਲਿਹਾਜਾ ਉ  ਸ਼ੁਰੂ ਤੋਂ ਹੀ ਸਿਆਸੀ ਮਾਹੌਲ ਮਿਲਿਆ। ਇਸ ਵਾਰ ਲਾਟਰੀ 'ਚ ਨਟਵਾੜਾ ਸੀਟ ਆਮ ਹੋਈ ਤਾਂ ਸਹੁਰੇ ਨੇ ਨੀਤਾ ਨੂੰ ਚੋਣਾਂ 'ਚ ਉਤਾਰਨ ਦਾ ਫੈਸਲਾ ਕੀਤਾ। ਸਥਾਨਕ ਨਾਗਰਿਕਾਂ ਨੇ ਵੀ ਉਸ 'ਤੇ ਭਰੋਸਾ ਜਤਾਇਆ ਅਤੇ ਹੁਣ ਉਹ ਸਰਪੰਚ ਬਣ ਗਈ ਹੈ। ਜਿੱਤਣ ਤੋਂ ਬਾਅਦ ਉਹ ਕਹਿੰਦੀ ਹੈ- ਪਿੰਡ ਦਾ ਵਿਕਾਸ ਮੇਰੀ ਪਹਿਲ ਹੈ, ਸਿੱਖਿਆ ਅਤੇ ਸਿਹਤ ਦੀ ਦਿਸ਼ਾ 'ਚ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ।'' ਹੁਣ ਨੀਤਾ ਕੰਵਰ ਦੀ ਜ਼ਿੰਦਗੀ 'ਚ ਨਵਾਂ ਮੋੜ ਆਇਆ ਹੈ। ਸਿੱਖਿਆ ਹਾਸਲ ਕਰਨ ਭਾਰਤ ਆਈ ਨੀਤਾ ਨੇ ਸ਼ਾਇਦ ਇਸ ਸਭ ਬਾਰੇ ਸੋਚਿਆ ਵੀ ਨਹੀਂ ਹੋਵੇਗਾ। ਇੱਥੇ ਜਨਤਾ ਨੇ ਉਸ ਨੂੰ ਰਾਜਨੀਤੀ ਦੀ ਇਕ ਨਵੀਂ ਪਾਰੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਹੈ, ਅੱਗੇ ਇਹ ਕਿੰਨਾ ਰਸਤਾ ਤੈਅ ਕਰਦੀ ਹੈ, ਉਹ ਸਮਾਂ ਦੱਸੇਗਾ।

DIsha

This news is Content Editor DIsha