ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਹਜ਼ਾਰ ਦੇ ਕਰੀਬ ਪਹੁੰਚੀ

06/22/2020 12:41:21 PM

ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਸਵੇਰੇ 67 ਹੋਰ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ ਲਗਭਗ 15 ਹਜ਼ਾਰ ਪਹੁੰਚ ਗਈ। ਮੈਡੀਕਲ ਵਿਭਾਗ ਦੀ ਸਵੇਰੇ ਜਾਰੀ ਰਿਪੋਰਟ ਅਨੁਸਾਰ ਸਵੇਰੇ ਸਾਹਮਣੇ ਆਏ 67 ਨਵੇਂ ਮਾਮਲਿਆਂ ਤੋਂ ਬਾਅਦ ਪ੍ਰਦੇਸ਼ 'ਚ ਕੋਰੋਨਾ ਦੇ ਮਾਮਲੇ ਵਧ ਕੇ 14 ਹਜ਼ਾਰ 997 ਪਹੁੰਚ ਗਏ। ਹਾਲਾਂਕਿ ਸਵੇਰੇ ਕੋਰੋਨਾ ਨਾਲ ਕਿਸੇ ਦੀ ਮੌਤ ਦੀ ਰਿਪੋਰਟ ਨਹੀਂ ਮਿਲੀ। ਨਵੇਂ ਮਾਮਲਿਆਂ ਦੇ ਜ਼ਿਆਦਾਤਰ 28 ਮਾਮਲੇ ਜੈਪੁਰ 'ਚ ਸਾਹਮਣੇ ਆਏ ਹਨ, ਜਿੱਥੇ ਇਸ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 2885 ਪਹੁੰਚ ਗਈ। ਇਸ ਤਰ੍ਹਾਂ ਧੌਲਪੁਰ 'ਚ 10, ਅਲਵਰ, ਝੁੰਝੁਨੂੰ ਅਤੇ ਕੋਟਾ 'ਚ 6-6, ਦੌਸਾ 'ਚ 5 ਅਤੇ ਟੋਂਕ'ਚ 2 ਤੇ ਸਿਰੋਹੀ 'ਚ ਇਕ ਨਵਾਂ ਮਾਮਲਾ ਸਾਹਮਣੇ ਆਇਆ।

ਇਸ ਤੋਂ ਇਲਾਵਾ ਨਵੇਂ ਮਾਮਲਿਆਂ 'ਚ 3 ਮਾਮਲੇ ਸੂਬੇ ਦੇ ਬਾਹਰ ਦੇ ਲੋਕਾਂ ਦੇ ਵੀ ਸ਼ਾਮਲ ਹੈ। ਇਸ ਨਾਲ ਅਲਵਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 455, ਦੌਸਾ 'ਚ 109, ਧੌਲਪੁਰ 412, ਝੁੰਝੁਨੂੰ 314, ਕੋਟਾ 561, ਸਿਰੋਹੀ 359, ਟੋਂਕ 'ਚ 200 ਹੋ ਗਈ। ਇਸ ਤਰ੍ਹਾਂ ਹੋਰ ਸੂਬਿਆਂ ਦੇ ਪ੍ਰਦੇਸ਼ 'ਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 83 ਪਹੁੰਚ ਗਈ। ਸੂਬੇ ਨੂੰ ਹੁਣ ਤੱਕ ਅਜਮੇਰ 'ਚ 449, ਬਾਂਸਵਾੜਾ 'ਚ 92, ਬਾਰਾਂ 'ਚ 62, ਬਾੜਮੇਰ 'ਚ 192, ਭਰਤਪੁਰ 'ਚ 1332, ਭੀਲਵਾੜਾ 'ਚ 227, ਬੀਕਾਨੇਰ 'ਚ 189, ਬੂੰਦੀ 'ਚ 10, ਚਿਤੌੜਗੜ੍ਹ 'ਚ 204, ਚੁਰੂ 247, ਡੂੰਗਰਪੁਰ 'ਚ 414, ਗੰਗਾਨਗਰ 'ਚ 40, ਹਨੂੰਮਾਨਗੜ੍ਹ 'ਚ 40, ਕੋਟਾ 555, ਪਾਲੀ 945, ਪ੍ਰਤਾਪਗੜ੍ਹ 'ਚ 14 ਅਤੇ ਸਵਾਈ ਮਾਧੋਪੁਰ 'ਚ 75 ਕੋਰੋਨਾ ਪੀੜਤ ਸਾਹਮਣੇ ਆ ਚੁਕੇ ਹਨ। ਸੂਬੇ 'ਚ ਹੁਣ ਤੱਕ ਕੋਰੋਨਾ ਜਾਂਚ ਲਈ 6 ਲੱਖ 99 ਹਜ਼ਾਰ 126 ਲੋਕਾਂ ਦੇ ਸੈਂਪਲ ਲਏ ਗਏ, 6 ਲੱਖ 80 ਹਜ਼ਾਰ 233 ਨੈਗੇਟਿਵ ਪਾਏ ਗਏ, ਜਦੋਂ ਕਿ 3896 ਲੋਕਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਸੂਬੇ 'ਚ ਹੁਣ ਤੱਕ 11 ਹਜ਼ਾਰ 661 ਮਰੀਜ਼ ਸਿਹਤਮੰਦ ਹੋ ਚੁਕੇ ਹਨ, ਜਦੋਂ ਕਿ 11 ਹਜ਼ਾਰ 421 ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ। ਕੋਰੋਨਾ ਨਾਲ ਹੁਣ ਤੱਕ ਪ੍ਰਦੇਸ਼ 'ਚ 349 ਲੋਕਾਂ ਦੀ ਮੌਤ ਹੋ ਚੁਕੀ ਹੈ।

DIsha

This news is Content Editor DIsha