ਰਾਜਸਥਾਨ ''ਚ 199 ਵਿਧਾਨ ਸਭਾ ਸੀਟਾਂ ''ਤੇ ਅੱਜ ਹੋਵੇਗੀ ਵੋਟਿੰਗ

12/07/2018 1:54:17 AM

ਜੈਪੁਰ— ਚੋਣ ਕਮਿਸ਼ਨ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਥੇ 7 ਦਸੰਬਰ ਨੂੰ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ। ਮੁਕਾਬਲਾ ਭਾਜਪਾ ਤੇ ਕਾਂਗਰਸ ਵਿਚਾਲੇ ਹੈ। 7 ਦਸੰਬਰ ਨੂੰ ਮਤਦਾਤਾ ਆਪਣਾ ਫੈਸਲਾ ਈ.ਵੀ.ਐੱਮ. 'ਚ ਦਰਜ ਕਰ ਦੇਣਗੇ ਤੇ 11 ਦਸੰਬਰ ਨੂੰ ਨਤੀਜਾ ਸਾਹਮਣੇ ਆਵੇਗਾ। ਰਾਜਸਥਾਨ ਚੋਣ ਤੇ ਮਤਦਾਤਾ ਨਾਲ ਜੁੜੇ ਕੁਝ ਖਾਸ ਤੱਥ ਤੁਹਾਨੂੰ ਦੱਸ ਰਹੇ ਹਾਂ ਜੋ ਤੁਹਾਡੀ ਜਾਣਕਾਰੀ ਨੂੰ ਦਰੁੱਸਤ ਕਰਨਗੇ।

ਕੁੱਲ ਸੀਟਾਂ-200
ਮਤਦਾਨ - 199 ਸੀਟਾਂ 'ਤੇ
ਅਲਵਰ ਦੀ ਰਾਮਗੜ੍ਹ ਸੀਟ ਤੋਂ ਬਸਪਾ ਉਮੀਦਵਾਰ ਲਕਸ਼ਮਣ ਚੌਧਰੀ ਦੇ ਦਿਹਾਂਤ ਤੋਂ ਬਾਅਦ ਚੋਣ ਟਲਿਆ।

ਕੁਲ ਉਮੀਦਵਾਰ - 2274
ਮਹਿਲਾ ਉਮੀਦਵਾਰ - 182
ਪੁਰਸ਼ ਉਮੀਦਵਾਰ - 2092

ਰਾਸ਼ਟਰੀ ਰਜਿਸਟਰਡ ਪਾਰਟੀਆਂ - 629 ਉਮੀਦਵਾਰ
ਸੂਬੇ ਦੀਆਂ ਰਜਿਸਟਰਡ ਪਾਰਟੀਆਂ - 210 ਉਮੀਦਵਾਰ
ਹੋਰ ਸਥਾਨਕ ਰਜਿਸਟਰਡ ਪਾਰਟੀਆਂ - 611 ਉਮੀਦਵਾਰ
ਕਾਂਗਰਸ - 195 ਉਮੀਦਵਾਰ (ਲੋਕਸਭਾ 'ਚ ਗਠਬੰਧਨ ਨੂੰ ਧਿਆਨ 'ਚ ਰੱਖਦੇ ਹੋਏ 2 ਸੀਟਾਂ ਲੋਜਦ ਤੇ ਰਾਲੋ ਲਈ ਤੇ ਇਕ-ਇਕ ਸੀਟ ਐੱਨ.ਸੀ.ਪੀ. ਲਈ ਛੱਡੀ)
ਭਾਜਪਾ - 199 ਉਮੀਦਵਾਰ
ਬਸਪਾ - 190 ਉਮੀਦਵਾਰ
ਆਪ - 141 ਉਮੀਦਵਾਰ
ਭਾਵਾਪ - 63 ਉਮੀਦਵਾਰ
ਰਾਲੋਪ - 57 ਉਮੀਦਵਾਰ 
ਆਜ਼ਾਦ - 839

ਕੁਲ ਪੋਲਿੰਗ ਸਟੇਸ਼ਨ - 51687
ਕੁਲ ਮਤਦਾਤਾ - 47554217
ਪੁਰਸ਼ ਮਤਦਾਤਾ - 24836699
ਔਰਤ ਮਤਦਾਤਾ - 22717518

ਕਰੋੜਪਤੀ ਉਮੀਦਵਾਰ
ਭਾਜਪਾ - 160
ਕਾਂਗਰਸ - 149
ਬਸਪਾ - 40
ਆਪ - 25
ਰਾਲੋਪ - 19
ਭਾਵਾਪਾ - 16

100 ਕਰੋੜ ਤੋਂ ਵਧ ਜਾਇਦਾਦ ਵਾਲੇ ਕਰੋੜਪਤੀ ਉਮੀਦਵਾਰ
ਕਾਮਿਨੀ ਜਿੰਦਲ, ਜਮੀਂਦਾਰਾ ਪਾਰਟੀ - 287 ਕਰੋੜ
ਪਰਸਰਾਮ ਮੋਰਦਿਆ, ਕਾਂਗਰਸ - 172 ਕਰੋੜ
ਪ੍ਰੇਮਸਿੰਘ ਬਾਜੌਰ, ਭਾਜਪਾ - 142 ਕਰੋੜ
ਓਮ ਵਿਸ਼ਨੋਈ, ਆਜ਼ਾਦ - 128 ਕਰੋੜ
ਉਦੈ ਲਾਲ ਆਂਜਨਾ, ਕਾਂਗਰਸ - 107 ਕਰੋੜ
ਵਿਸ਼ੇਂਦਰ ਸਿੰਘ, ਕਾਂਗਰਸ - 104 ਕਰੋੜ

ਕਿਸ ਦੀ ਕਿੰਨੀ ਜਾਇਦਾਦ?
ਵਸੁੰਧਰਾ ਰਾਜੇ - ਜਾਇਦਾਦ 12 ਫੀਸਦੀ ਵਧ ਕੇ 4.5 ਕਰੋੜ ਤੋਂ ਜ਼ਿਆਦਾ ਹੋਈ।
ਅਸ਼ੋਕ ਗਲਹੋਤ - ਪਿਛਲੇ ਚੋਣ ਦੇ ਮੁਕਾਬਲੇ 285 ਫੀਸਦੀ ਵਧ ਕੇ ਸੰਪਤੀ 6.5 ਕਰੋੜ ਤੋਂ ਜ਼ਿਆਦਾ ਹੋਈ।
ਸੋਨਾ ਦੇਵੀ, ਵਿਧਾਇਕ - ਜਾਇਦਾਦ 11 ਹਜ਼ਾਰ 10 ਫੀਸਦੀ ਵਧ ਕੇ 61 ਹਜ਼ਾਰ ਤੋਂ 68 ਲੱਖ ਤੋਂ ਵਧ ਹੋਈ।

ਅਪਰਾਧਿਕ ਰਿਕਾਰਡ
ਕੁਲ 320 ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰ
ਗੰਭੀਰ ਅਪਰਾਧਿਕ ਮਾਮਲੇ - 195
ਭਾਜਪਾ ਦੇ ਦਾਗੀ - 33
ਕਾਂਗਰਸ ਦੇ ਦਾਗੀ - 43
ਬਸਪਾ ਦੇ ਦਾਗੀ - 31
ਆਪ ਦੇ ਦਾਗੀ - 26
ਭਾਵਪਾ - 9
ਰਾਲੋਪਾ - 9

ਇਨ੍ਹਾਂ ਸੀਟਾਂ 'ਤੇ ਦਿੱਗਜਾਂ ਦਾ ਫੈਸਲਾ
ਝਾਲਰਾਪਾਟਨ, ਝਾਲਾਵਾੜ
ਮੁੱਖ ਮੰਤਰੀ ਵਸੁੱਧਰਾ ਰਾਜੇ, ਭਾਜਪਾ
ਵਿਧਾਇਕ ਮਾਨਵੇਂਦਰ ਸਿੰਘ, ਕਾਂਗਰਸ

ਸਰਦਾਰਪੁਰ, ਜੋਧਪੁਰ
ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਦੋ ਵਾਰ ਮੁੱਖ ਮੰਤਰੀ ਰਹੇ ਅਸ਼ੋਕ ਗਹਲੋਤ
ਸ਼ੰਭੂਸਿੰਘ ਖੇਤਾਸਰ, ਭਾਜਪਾ

ਟੋਂਕ
ਪ੍ਰਦੇਸ਼ ਕਾਂਗਰਸ ਪ੍ਰਧਾਨ ਸਚਿਨ ਪਾਇਲਟ (ਪਹਿਲੀ ਵਾਰ ਲੜ੍ਹ ਰਹੇ ਚੋਣ)
ਮੰਤਰੀ ਯੂਨੁਸ ਖਾਨ, ਭਾਜਪਾ (ਭਾਜਪਾ ਦੇ ਇਕਲੌਤੇ ਮੁਸਲਿਮ ਉਮੀਦਵਾਰ)

ਪੋਕਰਣ, ਜੈਸਲਮੇਰ
ਮਹੰਤ ਪ੍ਰਤਾਪਪੁਰੀ, ਭਾਜਪਾ (ਤਾਰਤਰਾ ਮਠ ਦੇ ਮਹੰਤ)
ਸਾਲੇਹ ਮੁਹੰਮਦ, ਕਾਂਗਰਸ (ਮੁਸਲਿਮ ਧਰਮਗੁਰੂ ਗਾਜੀ ਫਕੀਰ ਦੇ ਬੇਟੇ)

ਉਦੈਪੁਰ ਸ਼ਹਿਰ
ਸਾਬਕਾ ਮੰਤਰੀ ਡਾ. ਗਿਰਿਜਾ ਵਿਆਸ, ਸੀਨੀਅਰ ਨੇਤਾ ਕਾਂਗਰਸ
ਗ੍ਰਹਿ ਮੰਤਰੀ ਗੁਲਾਬਚੰਦ ਕਟਾਰੀਆ

ਨਾਥਦੁਆਰਾ, ਰਾਜਸਮੰਦ
ਸਾਬਕਾ ਮੰਤਰੀ ਸੀ.ਪੀ. ਜੋਸ਼ੀ, ਕਾਂਗਰਸ
ਮਹੇਸ਼ ਪ੍ਰਤਾਪ ਸਿੰਘ, ਭਾਜਪਾ (ਕਾਂਗਰਸ ਛੱਡ ਭਾਜਪਾ 'ਚ)

ਸਾਂਗਾਨੇਰ, ਜੈਪੁਰ
ਮੇਅਰ ਅਸ਼ੋਕ ਲਾਹੋਟੀ, ਭਾਜਪਾ
ਵਿਧਾਇਕ ਘਨਸ਼ਾਮ ਤਿਵਾੜੀ, ਭਾਰਤ ਵਾਹਿਨੀ ਪਾਰਟੀ (ਵਸੁੰਧਰਾ ਰਾਜੇ ਦੇ ਵਿਰੋਧੀ, ਭਾਜਪਾ ਦੇ ਬਾਗੀ)
ਪੁਸ਼ਪੇਂਦਰ ਭਾਰਦਵਾਜ, ਕਾਂਗਰਸ

ਕੁਝ ਹੋਰ ਤੱਥ
20 ਲੱਖ ਪਹਿਲੀ ਵਾਰ ਵੋਟ ਕਰਨਗੇ।
ਵੀ.ਵੀ.ਪੈਟ 'ਤੇ 7 ਸਕਿੰਡ ਤਕ ਦਿਖੇਗੀ ਪਰਚੀ।
209 ਆਦਰਸ਼ ਮਤਦਾਨ ਕੇਂਦਰ ਬਣਾਏ ਗਏ ਹਨ।
ਜਾਲੋਰ ਤੇ ਸਿਕਰਾਏ 'ਚ ਸਿਰਫ 4 ਉਮੀਦਵਾਰ ਮੈਦਾਨ 'ਚ।

Inder Prajapati

This news is Content Editor Inder Prajapati