ਰਾਜਸਥਾਨ ਘੁੰਮਣ ਆਇਆ ਵਿਦੇਸ਼ੀ ਜੋੜਾ ਇੱਥੋਂ ਦੀ ਖੂਬਸੂਰਤੀ ਤੋਂ ਹੋਇਆ ਇੰਨਾ ਪ੍ਰਭਾਵਿਤ ਕਿ ਰਚਾ ਲਿਆ ਵਿਆਹ

11/22/2017 3:50:31 PM

ਜੈਪੁਰ(ਬਿਊਰੋ)— ਰਾਜਸਥਾਨ ਦੇ ਜੈਸਲਮੇਰ ਵਿਚ ਅਨੌਖਾ ਵਿਆਹ ਦੇਖ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਦੇ ਜੈਸਲਮੇਰ ਘੁੰਮਣ ਆਏ ਜਰਮਨੀ ਦੇ ਰਹਿਣ ਵਾਲੇ ਸ਼ਾਸ਼ਾ ਗੋਟਚੇਲਕ ਨਾਂ ਦੇ ਨੌਜਵਾਨ ਨੇ ਆਪਣੀ ਮਹਿਲਾ ਮੁਸਲਮਾਨ ਦੋਸਤ ਕਰੀਮਾ ਨਾਲ ਵਿਆਹ ਰਚਾਇਆ, ਉਹ ਵੀ ਹਿੰਦੂ ਰੀਤੀ ਰਿਵਾਜ਼ਾਂ ਨਾਲ ਅਤੇ ਸਾਰੀਆਂ ਰਸਮਾਂ ਨੂੰ ਨਿਭਾ ਕੇ ਇਕੱਠੇ ਜੀਵਨ ਬਿਤਾਉਣ ਦੀਆਂ ਕਸਮਾਂ ਖਾਧੀਆਂ।
ਜ਼ਿਕਰਯੋਗ ਹੈ ਕਿ ਕਰੀਮਾ ਮੁਸਲਮਾਨ ਹੈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਮੋਰੱਕੋ ਵਿਚ ਹਨ। ਸ਼ਾਸ਼ਾ ਅਤੇ ਕਰੀਮਾ ਜੈਸਲਮੇਰ ਘੁੰਮਣ ਆਏ ਸਨ। ਦੋਵੇਂ ੂਜੈਸਲਮੇਰ ਦੀ ਖੂਬਸੂਰਤੀ ਅਤੇ ਇਥੋਂ ਦੇ ਲੋਕਾਂ ਦੀ ਮਹਿਮਾਨ ਨਵਾਜੀ, ਰਹਿਣ-ਸਹਿਣ ਅਤੇ ਸੰਸਕ੍ਰਿਤੀ ਤੋਂ ਇੰਨਾ ਖੁਸ਼ ਹੋਏ ਕਿ ਉਨ੍ਹਾਂ ਨੇ ਭਾਰਤੀ ਰੀਤੀ-ਰਿਵਾਜ ਨਾਲ ਵਿਆਹ ਰਚਾਉਣ ਦਾ ਫੈਸਲਾ ਕੀਤਾ।
ਵਿਦੇਸ਼ੀ ਜੋੜੇ ਨੇ ਇੱਥੇ ਆਪਣੇ ਦੋਸਤ ਮਨੋਜ ਪੁਰੋਹਿਤ ਨੂੰ ਵਿਆਹ ਦਾ ਇੰਤਜ਼ਾਮ ਕਰਨ ਨੂੰ ਕਿਹਾ ਅਤੇ ਮਨੋਜ ਨੇ ਵਿਆਹ ਦੀ ਪੂਰੀ ਵਿਵਸਥਾ ਕਰ ਦਿੱਤੀ। ਜਿਸ ਤੋਂ ਬਾਅਦ ਦੋਵੇਂ ਲਾੜਾ-ਲਾੜੀ ਤਿਆਰ ਹੋ ਕੇ ਮੰਡਪ ਵਿਚ ਪਹੁੰਚੇ ਅਤੇ ਦੋਵਾਂ ਨੇ ਇਕ-ਦੂਜੇ ਨੂੰ ਅੰਗੂਠੀ ਪਹਿਣਾਈ ਅਤੇ ਜਯਮਾਲਾ ਪਾਈ। ਬਸ ਇੰਨਾ ਹੀ ਨਹੀਂ ਇਸ ਦੋਂ ਬਾਅਦ ਦੋਵਾਂ ਨੂੰ ਹਿੰਦੂ ਵਿਆਹ ਪਰੰਪਰਾ ਦੇ 7 ਵਚਨ ਵੀ ਟ੍ਰਾਂਸਲੇਟ ਕਰ ਕੇ ਅੰਗਰੇਜੀ ਵਿਚ ਸੁਣਾਏ ਗਏ ਅਤੇ ਦੋਵਾਂ ਨੇ ਅਗਨੀ ਦੀ ਪ੍ਰੀਕਰਮਾ ਕਰ ਕੇ ਇਕੱਠੇ ਜਿਊਂਣ ਮਰਨ ਦੀਆਂ ਕਸਮਾਂ ਖਾਧੀਆਂ।