ਨਾਸਿਰ-ਜੁਨੈਦ ਕਤਲਕਾਂਡ: ਮੋਨੂੰ ਮਾਨੇਸਰ 15 ਦਿਨ ਦੀ ਨਿਆਂਇਕ ਹਿਰਾਸਤ ''ਚ, ਪੁੱਛ-ਗਿੱਛ ''ਚ ਕੀਤਾ ਵੱਡਾ ਖ਼ੁਲਾਸਾ

09/14/2023 4:40:09 PM

ਜੈਪੁਰ- ਰਾਜਸਥਾਨ ਪੁਲਸ ਨੇ ਨਾਸਿਰ-ਜੁਨੈਦ ਕਤਲਕਾਂਡ ਮਾਮਲੇ 'ਚ ਸ਼ੱਕੀ ਮੋਨੂੰ ਮਾਨੇਸਰ ਨੂੰ ਵੀਰਵਾਰ ਨੂੰ ਇਕ ਵਾਰ ਫਿਰ ਇੱਥੋਂ ਦੀ ਇਕ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 15 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਦੋ ਦਿਨ ਦੀ ਪੁਲਸ ਪੁੱਛ-ਗਿੱਛ 'ਚ ਮੋਨੂੰ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਇਸ ਮਾਮਲੇ 'ਚ ਪਹਿਲਾਂ ਗ੍ਰਿਫ਼ਤਾਰ ਦੋਸ਼ੀ ਰਿੰਕੂ ਦੇ ਸੰਪਰਕ 'ਚ ਸੀ ਅਤੇ ਦੋਹਾਂ ਨੇ ਨਾਸਿਰ ਅਤੇ ਜੁਨੈਦ ਦੇ ਅਗਵਾ ਤੋਂ ਪਹਿਲਾਂ ਅਤੇ ਬਾਅਦ 'ਚ ਫੋਨ 'ਤੇ ਗੱਲਬਾਤ ਕੀਤੀ ਸੀ। 

ਇਹ ਵੀ ਪੜ੍ਹੋ-  ਨਾਸਿਰ-ਜੁਨੈਦ ਕਤਲਕਾਂਡ: ਮੋਨੂੰ ਮਾਨੇਸਰ ਨੂੰ ਰਾਜਸਥਾਨ ਲਿਆਈ ਪੁਲਸ, ਮਿਲਿਆ ਦੋ ਦਿਨ ਦਾ ਰਿਮਾਂਡ

26 ਹੋਰ ਮਾਮਲੇ ਵਿਚ ਸ਼ੱਕੀ- ਪੁਲਸ

ਪੁਲਸ ਅਧਿਕਾਰੀ ਨੇ ਕਿਹਾ ਕਿ ਮੋਨੂੰ ਉਕਤ ਅਪਰਾਧ 'ਚ ਸ਼ਾਮਲ ਸੀ ਪਰ ਕੀ ਉਹ ਮਾਮਲੇ ਦੀ ਮਾਸਟਰਮਾਈਂਡ ਹੈ ਜਾਂ ਨਹੀਂ, ਇਹ ਹੁਣ ਵੀ ਜਾਂਚ ਦਾ ਵਿਸ਼ਾ ਹੈ ਕਿਉਂਕਿ ਮਾਮਲੇ ਵਿਚ ਕਈ ਹੋਰ ਲੋਕ ਵਾਂਟੇਡ ਹਨ। ਪੁਲਸ ਨੇ ਦੱਸਿਆ ਕਿ ਮਾਮਲੇ 'ਚ 4 ਲੋਕਾਂ- ਮੋਨੂੰ ਰਾਣਾ, ਰਿੰਕੂ ਸੈਨੀ, ਗੋਗੀ ਅਤੇ ਮੋਨੂੰ ਮਾਨੇਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 26 ਹੋਰ ਮਾਮਲੇ ਵਿਚ ਸ਼ੱਕੀ ਹਨ। 

ਹਰਿਆਣਾ ਪੁਲਸ ਨੇ ਮੋਨੂੰ ਨੂੰ ਕੀਤਾ ਸੀ ਗ੍ਰਿਫ਼ਤਾਰ

ਗੋਪਾਲਗੜ੍ਹ ਥਾਣਾ ਇੰਚਾਰਜ ਸੰਤੋਸ਼ ਸ਼ਰਮਾ ਨੇ ਦੱਸਿਆ ਕਿ ਮੋਨੂੰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਹਰਿਆਣਾ ਪੁਲਸ ਨੇ ਮੰਗਲਵਾਰ ਨੂੰ ਮੋਨੂੰ ਮਾਨੇਸਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ ਇੱਕ ਪਿਸਤੌਲ, ਤਿੰਨ ਕਾਰਤੂਸ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਸੀ। ਪੁਲਸ ਅਧਿਕਾਰੀਆਂ ਮੁਤਾਬਕ ਰਾਜਸਥਾਨ ਪੁਲਸ ਉਸ ਨੂੰ ਹਰਿਆਣਾ ਦੇ ਨੂਹ ਦੀ ਅਦਾਲਤ ਤੋਂ ‘ਟਰਾਂਜ਼ਿਟ ਰਿਮਾਂਡ’ ਲੈਣ ਮਗਰੋਂ ਭਰਤਪੁਰ ਲੈ ਕੇ ਆਈ ਸੀ।

ਇਹ ਵੀ ਪੜ੍ਹੋ- ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ

ਕੀ ਹਨ ਮੋਨੂੰ ਮਾਨੇਸਰ 'ਤੇ ਦੋਸ਼

ਮੋਨੂੰ 'ਤੇ ਹਰਿਆਣਾ ਦੇ ਨੂਹ ਦੇ ਨਾਲ ਲੱਗਦੇ ਰਾਜਸਥਾਨ ਦੇ ਡੀਗ ਜ਼ਿਲ੍ਹੇ (ਪਹਿਲਾਂ ਭਰਤਪੁਰ ਜ਼ਿਲ੍ਹਾ) ਦੇ ਘਾਟਮਿਕਾ ਪਿੰਡ ਦੇ ਦੋ ਲੋਕਾਂ ਨੂੰ ਗਊ ਤਸਕਰ ਕਹਿ ਕੇ ਅਗਵਾ ਕਰਨ ਅਤੇ ਕਤਲ ਕਰਨ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਨਾਸਿਰ (25) ਅਤੇ ਜੁਨੈਦ (35) ਨੂੰ ਫਰਵਰੀ 'ਚ ਡੀਗ ਜ਼ਿਲ੍ਹੇ ਤੋਂ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ ਸੀ। ਅਗਲੀ ਸਵੇਰ ਉਨ੍ਹਾਂ ਦੀਆਂ ਲਾਸ਼ਾਂ ਹਰਿਆਣਾ ਦੇ ਭਿਵਾਨੀ ਦੇ ਲੋਹਾਰੂ ਵਿਚ ਇਕ ਸੜੀ ਹੋਈ ਕਾਰ 'ਚੋਂ ਮਿਲੀਆਂ।

ਇਹ ਵੀ ਪੜ੍ਹੋ-  ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਹਰਿਆਣਾ ਦੇ ਫ਼ੌਜੀ ਵੀਰ, CM ਖੱਟੜ ਨੇ ਦਿੱਤੀ ਸ਼ਰਧਾਂਜਲੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Tanu

This news is Content Editor Tanu