ਰਾਏਪੁਰ ''ਚ 15 ਕਿਲੋਮੀਟਰ ਲੰਬਾ ਤਿਰੰਗਾ ਲਹਿਰਾਉਣ ਦਾ ਬਣਿਆ ਰਿਕਾਰਡ

08/12/2019 1:57:27 PM

ਰਾਏਪੁਰ— ਦੇਸ਼ ਦੀ ਆਜ਼ਾਦੀ ਦੀ 73ਵੀਂ ਵਰ੍ਹੇਗੰਢ ਤੋਂ ਪਹਿਲਾਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ 35 ਤੋਂ ਵਧ ਸਮਾਜਿਕ ਸੰਗਠਨਾਂ ਨਾਲ ਜੁੜੇ ਲੋਕਾਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਨਾਗਰਿਕਾਂ ਨੇ ਮਨੁੱਖੀ ਲੜੀ ਬਣਾ ਕੇ 15 ਕਿਲੋਮੀਟਰ ਲੰਬਾ ਤਿਰੰਗਾ ਲਹਿਰਾ ਕੇ ਵਿਸ਼ਵ ਰਿਕਾਰਡ ਬਣਾਇਆ। 'ਵਸੁਧੇਵ ਕੁਟੁਮਬਕਮ ਫਾਊਂਡੇਸ਼ਨ' ਵਲੋਂ ਐਤਵਾਰ ਨੂੰ ਆਯੋਜਿਤ ਮਨੁੱਖੀ ਲੜੀ ਸ਼ਹਿਰ 'ਚ ਆਮਾਪਾਰਾ ਸ਼ੌਂਕ ਤੋਂ ਪੰਡਤ ਰਵੀਸ਼ੰਕਰ ਸ਼ੁਕਲ ਯੂਨੀਵਰਸਿਟੀ ਤੱਕ ਬਣਾਈ ਗਈ ਸੀ। 

ਇਸ ਮੌਕੇ ਆਯੋਜਿਤ ਸਮਾਰੋਹ 'ਚ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ। ਸਮਾਰੋਹ 'ਚ ਸਾਬਕਾ ਮੁੱਖ ਮੰਤਰੀ ਰਮਨ ਸਿੰਘ, ਸਾਬਕਾ ਮੁੱਖ ਮੰਤਰੀ ਅਜੀਤ ਯੋਗੀ, ਰਾਜ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਹੋਰ ਜਨਪ੍ਰਤੀਨਿਧੀ ਮੌਜੂਦ ਸਨ। ਪ੍ਰੋਗਰਾਮ ਦੇ ਅੰਤ 'ਚ ਚੈਂਪੀਅਨ ਬੁੱਕ ਆਫ ਵਰਲਡ ਰਿਕਾਰਡ ਦੇ ਪ੍ਰਤੀਨੀਧੀਆਂ ਨੇ ਵਿਸ਼ਵ ਰਿਕਾਰਡ ਦਾ ਐਲਾਨ ਕੀਤਾ ਅਤੇ ਆਯੋਜਕ ਨੂੰ ਪ੍ਰਮਾਣ ਪੱਤਰ ਸੌਂਪਿਆ।

DIsha

This news is Content Editor DIsha