2 ਟਰੇਨ ਹਾਦਸਿਆਂ ਤੋਂ ਬਾਅਦ ਰੇਲਵੇ ਬੋਰਡ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਦਿੱਤਾ ਅਸਤੀਫਾ!

08/23/2017 1:00:25 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਖਤੌਲੀ 'ਚ ਉਤਕਲ ਐਕਸਪ੍ਰੈੱਸ ਅਤੇ ਕੈਫੀਅਤ ਐਕਸਪ੍ਰੈੱਸ ਰੇਲ ਹਾਦਸੇ ਨੂੰ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਬਹੁਤ ਗੰਭੀਰਤਾ ਨਾਲ ਲਿਆ ਹੈ, ਨਾਲ ਹੀ ਇਸ ਮਾਮਲੇ 'ਚ ਲਾਪਰਵਾਹੀ ਕਾਰਨ ਵੱਡੀ ਤਬਦੀਲੀ ਦੇ ਸੰਕੇਤ ਮਿਲੇ ਹਨ। ਪੀ.ਐੱਮ.ਓ. ਦੀ ਸਖਤੀ ਤੋਂ ਬਾਅਦ ਹੁਣ ਰੇਲਵੇ ਬੋਰਡ ਦੇ ਚੇਅਰਮੈਨ ਏ.ਕੇ. ਮਿੱਤਲ 'ਤੇ ਵੀ ਗਾਜ ਡਿੱਗਣ ਦੀ ਖਬਰ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਇਸ ਦੀ ਪੁਸ਼ਟੀ ਕਿਸੇ ਵੀ ਰੇਲ ਅਧਿਕਾਰੀ ਨੇ ਨਹੀਂ ਕੀਤੀ।
ਸੂਤਰਾਂ ਅਨੁਸਾਰ ਸਵਾਈਨ ਫਲੂ ਨਾਲ ਬੀਮਾਰ ਮਿੱਤਲ ਛੁੱਟੀ 'ਤੇ ਹੋਣ ਦੇ ਬਾਵਜੂਦ ਮੰਗਲਵਾਰ ਨੂੰ ਰੇਲ ਭਵਨ 'ਚ ਆਪਣੇ ਦਫ਼ਤਰ ਆਏ ਅਤੇ ਜ਼ਰੂਰੀ ਫਾਈਲਾਂ 'ਤੇ ਕੰਮ ਨਿਪਟਾ ਕੇ ਸ਼ਾਮ ਨੂੰ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਅਸਤੀਫਆ ਸੌਂਪ ਦਿੱਤਾ? ਸੂਤਰਾਂ ਅਨੁਸਾਰ ਤਾਂ ਪੀ.ਐੱਮ.ਓ. ਨੇ ਉਨ੍ਹਾਂ 72 ਘੰਟੇ ਦਾ ਸਮਾਂ ਦਿੱਤਾ ਸੀ। ਅਸਤੀਫੇ ਦੀਆਂ ਅਟਕਲਾਂ ਨੂੰ ਲੈ ਕੇ ਮੰਗਲਵਾਰ ਨੂੰ ਦਿਨ ਭਰ ਰੇਲ ਮੰਤਰਾਲੇ 'ਚ ਚਰਚਾਵਾਂ ਗਰਮ ਰਹੀਆਂ। ਮੰਤਰਾਲੇ ਦੇ ਅਧਿਕਾਰੀਆਂ ਦਾ ਵੀ ਇਹੀ ਕਹਿਣਾ ਸੀ ਕਿ ਜਦੋਂ ਛੋਟੇ ਅਧਿਕਾਰੀ ਨਪ ਸਕਦੇ ਹਨ ਤਾਂ ਬੋਰਡ ਦੇ ਮੁਖੀਆ ਨੂੰ ਹੁਣ ਤੱਕ ਕਿਉਂ ਨਹੀਂ ਹਟਾਇਆ ਗਿਆ ਹੈ?