ਰਾਹੁਲ ਗਾਂਧੀ ਨੇ ਅਮਰੀਕਾ 'ਚ ਕੀਤੀ ਟਰੱਕ ਦੀ ਸਵਾਰੀ, ਲਵਾਇਆ ਮੂਸੇਵਾਲਾ ਦਾ 295 ਗਾਣਾ (ਵੀਡੀਓ)

06/13/2023 1:10:48 PM

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਦੇ ਲੋਕਾਂ ਨਾਲ ਨੇੜਿਓਂ ਰੂ-ਬ-ਰੂ ਹੋਣ ਦੀ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਹਾਲ ਹੀ ਵਿਚ ਅਮਰੀਕਾ ਦੌਰੇ ਦੌਰਾਨ ਟਰੱਕ ਦੀ ਸਵਾਰੀ ਕੀਤੀ। ਉਨ੍ਹਾਂ ਨੇ ਅਮਰੀਕਾ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਨੇੜਿਓਂ ਦੇਖਣ ਅਤੇ ਸਮਝਣ ਲਈ ਟਰੱਕ ਦੀ ਸਵਾਰੀ ਕੀਤੀ। 

ਇਹ ਵੀ ਪੜ੍ਹੋ: ਆਟੋ ਰਿਕਸ਼ਾ 'ਤੇ ਜਾ ਰਹੇ ਯਾਤਰੀਆਂ ਨੂੰ ਕਾਲ ਨੇ ਪਾਇਆ ਘੇਰਾ, 3 ਬੱਚਿਆਂ ਸਣੇ 6 ਲੋਕਾਂ ਦੀ ਦਰਦਨਾਕ ਮੌਤ

ਜਿਸ ਟਰੱਕ ਵਿੱਚ ਰਾਹੁਲ ਗਾਂਧੀ ਬੈਠੇ ਸਨ, ਉਸ ਨੂੰ ਭਾਰਤੀ ਮੂਲ ਦਾ ਤੇਜਿੰਦਰ ਗਿੱਲ ਚਲਾ ਰਿਹਾ ਸੀ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਮਰੀਕਾ ਦਾ ਟਰੱਕ ਕਾਫੀ ਆਧੁਨਿਕ ਹੈ ਅਤੇ ਇਸ ਦੀ ਡਰਾਈਵਰ ਸੀਟ ਨੂੰ ਲਗਜ਼ਰੀ ਕਾਰਾਂ ਵਾਂਗ ਐਡਜਸਟ ਕੀਤਾ ਜਾ ਸਕਦਾ ਹੈ। ਇਸ ਨੂੰ ਦੇਖਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇੱਥੇ ਟਰੱਕ ਡਰਾਈਵਰਾਂ ਦੀ ਸਹੂਲਤ ਮੁਤਾਬਕ ਬਣਾਏ ਗਏ ਹਨ, ਪਰ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ। ਉਨ੍ਹਾਂ ਨੂੰ ਡਰਾਈਵਰਾਂ ਦੀ ਸਹੂਲਤ ਨਾਲ ਕੋਈ ਲੈਣ-ਦੇਣਾ ਨਹੀਂ ਹੈ। ਇਸ ਦੌਰਾਨ ਤੇਜਿੰਦਰ ਗਿੱਲ ਨੇ ਦੱਸਿਆ ਕਿ ਇੱਥੇ ਟਰੱਕ ਵਿੱਚ ਸੁਰੱਖਿਆ ਬਹੁਤ ਜ਼ਿਆਦਾ ਹੈ। ਇੱਥੇ ਕੋਈ ਪੁਲਸ ਮੁਲਾਜ਼ਮ ਤੰਗ ਨਹੀਂ ਕਰਦਾ। ਚੋਰੀ ਦਾ ਡਰ ਨਹੀਂ ਹੈ। ਓਵਰਸਪੈਂਡਿੰਗ ਵਿੱਚ ਚਾਲਾਨ ਜ਼ਰੂਰ ਕੱਟਿਆ ਜਾਂਦਾ ਹੈ। ਹਰ ਸਟੇਟ ਅਤੇ ਏਰੀਏ ਦੇ ਹਿਸਾਬ ਨਾਲ ਸਪੀਡ ਦੀ ਲਿਮਟ ਬਦਲਦੀ ਰਹਿੰਦੀ ਹੈ। ਗੱਡੀ ਉਸੇ ਹਿਸਾਬ ਨਾਲ ਚਲਾਉਣੀ ਹੁੰਦੀ ਹੈ।

ਇਹ ਵੀ ਪੜ੍ਹੋ; OMG: ਪਤਨੀ ਹੀ ਬਣੀ ਪਤੀ ਦੀ ਜਾਨ ਦੀ ਦੁਸ਼ਮਣ, ਸੈਲਫੀ ਦੇ ਬਹਾਨੇ ਪਤੀ ਨੂੰ ਦਰਖ਼ਤ ਨਾਲ ਬੰਨ੍ਹ ਕੇ ਲਾ ਦਿੱਤੀ ਅੱਗ

ਇਸ ਦੌਰਾਨ ਰਾਹੁਲ ਨੇ ਟਰੱਕ ਡਰਾਈਵਰ ਨੂੰ ਪੁੱਛਿਆ ਕਿ ਤੁਸੀਂ ਟਰੱਕ ਚਲਾ ਕੇ ਕਿੰਨਾ ਕਮਾ ਲੈਂਦੇ ਹੋ? ਇਸ 'ਤੇ ਡਰਾਈਵਰ ਦਾ ਜਵਾਬ ਸੀ, 'ਜੇਕਰ ਤੁਸੀਂ ਦੂਜੇ ਦਾ ਟਰੱਕ ਚਲਾਉਂਦੇ ਹੋ ਤਾਂ ਤੁਸੀਂ 4 ਤੋਂ 5 ਲੱਖ ਰੁਪਏ ਕਮਾ ਲੈਂਦੇ ਹੋ ਅਤੇ ਜੇਕਰ ਟਰੱਕ ਤੁਹਾਡਾ ਆਪਣਾ ਹੈ ਤਾਂ ਤੁਸੀਂ ਮਹੀਨੇ ਦੇ ਕਰੀਬ 8 ਲੱਖ ਰੁਪਏ ਕਮਾ ਲੈਂਦੇ ਹੋ।' ਇਹ ਜਵਾਬ ਸੁਣ ਕੇ ਰਾਹੁਲ ਗਾਂਧੀ ਵੀ ਹੈਰਾਨ ਰਹਿ ਗਏ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿੱਚ ਇਹ ਫਰਕ ਹੈ ਕਿ ਭਾਰਤ ਵਿੱਚ ਜ਼ਿਆਦਾਤਰ ਡਰਾਈਵਰ ਦੂਜੇ ਦੇ ਟਰੱਕ ਚਲਾਉਂਦੇ ਹਨ। ਇਸ ਦੌਰਾਨ ਟਰੱਕ ਡਰਾਈਵਰ ਨੇ ਰਾਹੁਲ ਨੂੰ ਪੁੱਛਿਆ ਕੀ ਤੁਸੀਂ ਗਾਣਾ ਸੁਣੋਗੇ? ਇਸ 'ਤੇ ਰਾਹੁਲ ਕਹਿੰਦੇ ਹਨ, ਹਾਂ ਲਗਾਓ। ਟਰੱਕ ਡਰਾਈਵਰ ਕਹਿੰਦਾ ਹੈ ਕਿ ਸਾਡੀ ਬੇਨਤੀ ਹੈ ਰਾਹੁਲ ਜੀ। ਸਿੱਧੂ ਮੂਸੇਵਾਲਾ ਸਾਡਾ ਕਾਂਗਰਸੀ ਵਰਕਰ ਸੀ, ਉਸ ਨੂੰ ਇਨਸਾਫ ਨਹੀਂ ਮਿਲਿਆ। ਰਾਹੁਲ ਕਹਿੰਦੇ ਹਨ- ਹਾਂ ਬਿਲਕੁੱਲ। ਉਸਦਾ ਗਾਣਾ ਚਲਾਓ 295... ਮੈਂ ਉਸਨੂੰ ਕਾਫੀ ਪਸੰਦ ਕਰਦਾ ਹਾਂ।

ਇਹ ਵੀ ਪੜ੍ਹੋ: ਜਾਪਾਨ ’ਚ ਹੱਸਣਾ ਭੁੱਲੇ ਲੋਕ, ਕੰਪਨੀਆਂ ਦੇ ਰਹੀਆਂ ਟ੍ਰੇਨਿੰਗ, ਸੰਘਰਸ਼ਮਈ ਬਣੀ ਜ਼ਿੰਦਗੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry