ਫਸਲਾਂ ਦੀ ਕਟਾਈ ਲਈ ਲਾਕਡਾਊਨ ''ਚ ਢਿੱਲ ਦਿੱਤੀ ਜਾਵੇ: ਰਾਹੁਲ ਗਾਂਧੀ

04/08/2020 4:44:17 PM

ਨਵੀਂ ਦਿੱਲੀ-ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਵ ਬੁੱਧਵਾਰ ਨੂੰ ਕਿਹਾ ਹੈ ਕਿ ਫਸਲਾਂ ਦੀ ਕਟਾਈ ਲਈ ਲਾਕਡਾਊਨ ਦੌਰਾਨ ਸੁਰੱਖਿਅਤ ਤਰੀਕੇ ਨਾਲ ਢਿੱਲ ਦੇਣੀ ਚਾਹੀਦੀ। ਉਨ੍ਹਾਂ ਨੇ ਕਿਹਾ, ਹਾੜੀ ਦੀ ਫਸਲ ਖੇਤਾਂ 'ਚ ਤਿਆਰ ਖੜੀ ਹੈ ਪਰ ਲਾਕਡਾਊਨ ਕਾਰਨ ਕਟਾਈ ਦਾ ਕੰਮ ਮੁਸ਼ਕਿਲ ਹੈ। ਸੈਕੜੇ ਕਿਸਾਨਾਂ ਦੀ  ਰੋਜ਼ੀ-ਰੋਟੀ ਖਤਰੇ 'ਚ ਹੈ। ਦੇਸ਼ ਦੇ ਅੰਨਦਾਤਾ ਕਿਸਾਨ ਅੱਜ ਇਸ ਸੰਕਟ 'ਚ ਦੋਹਰੀ ਮੁਸੀਬਤ 'ਚ ਹਨ। 

ਟਵੀਟ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ,"ਕਟਾਈ ਦੇ ਲਈ ਲਾਕਡਾਊਨ ਦੌਰਾਨ ਸੁਰੱਖਿਅਤ ਤਰੀਕੇ ਨਾਲ ਢਿੱਲ ਦੇਣਾ ਹੀ ਇਕ ਰਸਤਾ ਹੈ। ਉਨ੍ਹਾਂ ਨੇ ਇਕ ਖਬਰ ਵੀ ਸ਼ੇਅਰ ਕੀਤੀ, ਜਿਸ 'ਚ ਲਾਕਡਾਊਨ ਕਾਰਨ ਕਿਸਾਨਾਂ ਨੂੰ ਫਸਲਾਂ ਦੀ ਕਟਾਈ 'ਚ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜ਼ਿਕਰ ਹੈ।" 

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੀ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਦੇਸ਼ ਭਰ 'ਚ ਲਾਗੂ 21 ਦਿਨਾਂ ਦਾ ਲਾਕਡਾਊਨ 25 ਮਾਰਚ ਤੋਂ ਸ਼ੁਰੂ ਹੋ ਕੇ 14 ਅਪ੍ਰੈਲ ਨੂੰ ਖਤਮ ਹੋਵੇਗਾ। 

Iqbalkaur

This news is Content Editor Iqbalkaur