ਸਰਜੀਕਲ ਸਟਰਾਈਕ : ਰਾਹੁਲ ਕਰ ਰਹੇ ਹਨ ਸ਼ਹੀਦਾਂ ਦਾ ਅਪਮਾਨ : ਸ਼ਾਹ

12/01/2018 3:08:43 PM

ਨਵੀਂ ਦਿੱਲੀ— ਚੋਣਾਂ ਨੇੜੇ ਆਉਣ ਨਾਲ ਹੀ ਰਾਜਸਥਾਨ 'ਚ ਚੁਣਾਵੀ ਸਮਰ 'ਚ ਚੋਣ ਪ੍ਰਚਾਰ ਆਕਰਮਕ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਵਿਚ ਅੱਜ ਬੀ.ਜੇ.ਪੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਥਾਨ ਦੇ ਫਲੋਦੀ 'ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੂੰ ਭਾਰਤਾ ਮਾਤਾ ਦੀ ਜੈ ਬੋਲਣ 'ਚ ਸ਼ਰਮ ਆਉਂਦੀ ਹੈ ਉਹ ਰਾਜਸਥਾਨ ਅਤੇ ਦੇਸ਼ ਦਾ ਭਲਾ ਨਹੀਂ ਕਰ ਸਕਦੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਵੀ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਕਿਹਾ ਕਿ ਸਰਜੀਕਲ ਸਟਰਾਈਕ ਮਾਮਲੇ 'ਚ ਰਾਹੁਲ ਗਾਂਧੀ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਕੋਲ ਨਾ ਨੇਤਾ ਹੈ ਨਾ ਨੀਤੀ ਹੈ ਨਾ ਹੀ ਸਿਧਾਂਤ ਹਨ। ਸ਼ਾਹ ਨੇ ਕਿਹਾ ਕਿ ਜਿਸ ਸੇਨਾ ਦਾ ਸੇਨਾਪਤੀ ਹੀ ਤੈਅ ਨਹੀਂ ਉਹ ਜਿੱਤੇਗੀ ਕਿਵੇਂ?

ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਨੇ ਪ੍ਰਮੁੱਖ ਅਖਬਾਰ 'ਚ ਛੱਪੀ ਖਬਰ ਦਾ ਜ਼ਿਕਰ ਕਰਦੇ ਹੋਏ ਰਾਬਰਟ ਵਾਡਰਾ ਦਾ ਨਾਂ ਬਿਨਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਕ ਬਹੁਤ ਵੱਡੀ ਕੰਪਨੀ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਕਰਜ਼ ਮਿਲਿਆ ਹੈ ਅਤੇ ਇਸ ਦਾ ਕਮੀਸ਼ਨ ਗਾਂਧੀ-ਨਹਿਰੂ ਪਰਿਵਾਰ ਦੇ ਜਵਾਈ ਕੋਲ ਪਹੁੰਚ ਗਿਆ। ਉਨ੍ਹਾਂ ਕੰਪਨੀਆਂ ਨੇ ਕਮੀਸ਼ਨ ਦੇ ਇਸ ਪੈਸੇ ਨਾਲ ਬੀਕਾਨੇਰ ਦੇ ਕੋਲ 150 ਹੈਕਟੇਅਰ ਜ਼ਮੀਨ ਖਰੀਦੀ। ਇਹ ਜ਼ਮੀਨ 'ਚੋਂ ਅਰਬਾਂ ਕਰੋੜ ਰੁਪਏ ਇਨ੍ਹਾਂ ਦੇ ਜਵਾਈ ਦੀ ਕੰਪਨੀ ਦੇ ਖਾਤੇ 'ਚ ਗਏ।

Neha Meniya

This news is Content Editor Neha Meniya