ਰਾਹੁਲ ਅਤੇ ਪ੍ਰਿਯੰਕਾ ਨੇ ਵਾਰਾਣਸੀ ਪਹੁੰਚ ਕੇ ਸੰਤ ਰਵਿਦਾਸ ਮੰਦਰ ’ਚ ਟੇਕਿਆ ਮੱਥਾ, ਲੰਗਰ ਦੀ ਕੀਤੀ ਸੇਵਾ

02/16/2022 3:28:35 PM

ਵਾਰਾਣਸੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਯਾਨੀ ਕਿ ਅੱਜ ਰਵਿਦਾਸ ਜਯੰਤੀ ਮੌਕੇ ਵਾਰਾਣਸੀ ਦੇ ‘ਸੀਰ ਗੋਵਰਧਨ’ ਪਹੁੰਚ ਕੇ ਸੰਤ ਰਵਿਦਾਸ ਜੀ ਨੂੰ ਨਮਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤ ਬਾਣੀ ਸੁਣੀ ਅਤੇ ਪ੍ਰਸਾਦ ਲਿਆ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਬਾਬਤਪੁਰ ਹਵਾਈ ਅੱਡੇ ’ਤੇ ਪਹੁੰਚਣ ’ਤੇ ਕਾਂਗਰਸ ਨੇਤਾ ਅਤੇ ਸਾਬਕਾ ਮੰਤਰੀ ਅਜੇ ਰਾਏ ਸਮੇਤ ਕਈ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। 

ਇਹ ਵੀ ਪੜ੍ਹੋ : ਰਾਹੁਲ ਗਾਂਧੀ ਅਤੇ ਪਿ੍ਰਯੰਕਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ ਕੀਤਾ ਨਮਨ

 

ਰਾਹੁਲ ਅਤੇ ਪਿ੍ਰਯੰਕਾ ਹਵਾਈ ਅੱਡੇ ਤੋਂ ਸੜਕ ਮਾਰਗ ਜ਼ਰੀਏ ‘ਸੀਰ ਗੋਵਰਧਨ’ ਸਥਿਤ ਸੰਤ ਰਵਿਦਾਸ ਮੰਦਰ ਪਹੁੰਚੇ। ਮੰਦਰ ਪਹੁੰਚ ਕੇ ਦੋਹਾਂ ਨੇ ਸੰਤ ਰਵਿਦਾਸ ਦੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਦੋਹਾਂ ਨੇ ਉੱਥੇ ਅੰਮ੍ਰਿਤ ਬਾਣੀ ਸੁਣੀ। ਪਿ੍ਰਯੰਕਾ ਨੇ ਉੱਥੇ ਸੇਵਾ ਕਰ ਰਹੀਆਂ ਮਹਿਲਾਵਾਂ ਨਾਲ ਗੱਲਬਾਤ ਕੀਤੀ, ਜਦਕਿ ਰਾਹੁਲ ਗਾਂਧੀ ਨੇ ਲੰਗਰ ਦੀ ਸੇਵਾ ਕੀਤੀ ਅਤੇ ਪ੍ਰਸਾਦ ਵੰਡਿਆ। ਇਸ ਤੋਂ ਬਾਅਦ ਪਿ੍ਰਯੰਕਾ ਅਤੇ ਰਾਹੁਲ ਨੇ ਲੰਗਰ ਛਕਿਆ।

ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਨਤਮਸਤਕ ਹੋਏ PM ਮੋਦੀ, ਸ਼ਬਦ-ਕੀਰਤਨ ’ਚ ਲਿਆ ਹਿੱਸਾ

 

 

ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਸੀ ਕਿ ਉਹ ਹਰ ਸਾਲ ਵਾਂਗ ਅੱਜ ਵੀ ਸ੍ਰੀ ਗੁਰੂ ਰਵਿਦਾਸ ਦੇ ਜਨਮ ਅਸਥਾਨ ’ਤੇ ਨਤਮਸਤਕ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅੱਜ ਆਪਣੇ ਭਰਾ ਨਾਲ ਗੁਰੂ ਰਵਿਦਾਸ ਦੇ ਜਨਮ ਅਸਥਾਨ ਜਾਣ ਵਿਚ ਹੋਰ ਵੀ ਖੁਸ਼ੀ ਹੋ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਵੀਡੀਓ ਟਵਿੱਟਰ ’ਤੇ ਸਾਂਝਾ ਕੀਤਾ, ਜਿਸ ’ਚ ਉਹ ਅਤੇ ਰਾਹੁਲ ਗਾਂਧੀ ਸੰਤ ਰਵੀਦਾਸ ਦੇ ਜਨਮ ਅਸਥਾਨ ’ਤੇ ਇਕ ਪੋ੍ਰੋਗਰਾਮ ’ਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਪਠਾਨਕੋਟ ਰੈਲੀ ’ਚ PM ਮੋਦੀ ਬੋਲੇ- ਅਸੀਂ ਮਜਬੂਰ ਨਹੀਂ, ਮਜ਼ਬੂਤ ਪੰਜਾਬ ਬਣਾਵਾਂਗੇ

Tanu

This news is Content Editor Tanu