ਸੁਰੱਖਿਆ ਫ਼ੋਰਸਾਂ ਨੂੰ ਨਵੇਂ ਤਰ੍ਹਾਂ ਦੇ ਮੋਰਚੇ ਲੜਨ ਲਈ ਕਰਨਾ ਹੋਵੇਗਾ ਤਿਆਰ : ਰਾਹੁਲ ਗਾਂਧੀ

03/09/2021 2:00:12 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਸੁਰੱਖਿਆ ਫ਼ੋਰਸਾਂ ਨੂੰ ਜਿਨ੍ਹਾਂ ਮੋਰਚਿਆਂ 'ਤੇ ਲੜਨ ਲਈ ਤਿਆਰ ਯਾਨੀ 'ਡਿਜ਼ਾਈਨ' ਕੀਤਾ ਗਿਆ ਸੀ, ਉਸ ਸੋਚ 'ਚ ਤਬਦੀਲੀ ਲਿਆਉਣੀ ਹੋਵੇਗੀ ਅਤੇ ਵਿਰਾਸਤ 'ਚ ਮਿਲੀ ਵਿਵਸਥਾ ਨੂੰ ਬਦਲ ਕੇ ਉਸ ਨੂੰ ਸਰਹੱਦਹੀਣ ਯੁੱਧ ਲਈ ਤਿਆਰ ਕਰਨਾ ਹੋਵੇਗਾ। ਰਾਹੁਲ ਨੇ ਟਵੀਟ ਕੀਤਾ,''ਭਾਰਤੀ ਸੁਰੱਖਿਆ ਫ਼ੋਰਸਾਂ ਨੂੰ '2.5 ਫਰੰਟ' ਦਾ ਯੁੱਧ ਲੜਨ ਦੇ ਇਰਾਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਪੁਰਾਣਾ ਪੈ ਚੁੱਕਿਆ ਹੈ। ਸਾਨੂੰ ਹੁਣ ਸਰਹੱਦਹੀਣ ਯੁੱਧ ਦੀ ਤਿਆਰੀ ਕਰਨੀ ਚਾਹੀਦੀ ਹੈ। ਇਹ ਪਰੰਪਰਾ ਅਤੇ ਵਿਰਾਸਤ ਦੀ ਗੱਲ ਨਹੀਂ ਹੈ, ਸਗੋਂ ਇਹ ਗੱਲ ਸਾਡੇ ਸੋਚਣ ਦੇ ਤਰੀਕੇ ਨੂੰ ਬਦਲਣ ਅਤੇ ਇਕ ਰਾਸ਼ਟਰ ਦੇ ਰੂਪ 'ਚ ਕੰਮ ਕਰਨ ਦੇ ਸੰਦਰਭ 'ਚ ਹੈ।''

ਕਾਂਗਰਸ ਨੇਤਾ ਦੇ 2.5 ਫਰੰਟ ਦਾ ਮਤਲਬ ਹੈ ਕਿ ਸਾਡੀਆਂ ਸੁਰੱਖਿਆ ਫ਼ੋਰਸਾਂ ਨੂੰ ਚੀਨ ਅਤੇ ਪਾਕਿਸਤਾਨ ਸਰਹੱਦ 'ਤੇ ਯੁੱਧ ਦੇ ਨਾਲ ਹੀ ਅੰਦਰੂਨੀ ਸੁਰੱਖਿਆ ਦੇ ਮੋਰਚੇ 'ਤੇ ਲੜਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਥਿਤੀਆਂ ਬਦਲੀਆਂ ਹਨ ਅਤੇ ਨਵੇਂ ਢੰਗ ਨਾਲ ਯੁੱਧ ਦੇ ਮੋਰਚੇ 'ਤੇ ਲੜਨ ਲਈ ਉਨ੍ਹਾਂ ਨੂੰ ਤਿਆਰ ਕਰਨ ਦੀ ਜ਼ਰੂਰਤ ਹੈ। 

ਇਹ ਵੀ ਪੜ੍ਹੋ : ਭਾਜਪਾ 'ਚ ਰਹਿ ਕੇ CM ਬਣਨ ਦਾ ਸੁਫ਼ਨਾ ਛੱਡ ਦੇਣ ਸਿੰਧੀਆ, ਕਾਂਗਰਸ 'ਚ ਵਾਪਸ ਆਉਣਾ ਪਵੇਗਾ: ਰਾਹੁਲ

ਉੱਥੇ ਹੀ ਇਸ ਤੋਂ ਪਹਿਲਾਂ ਰਾਹੁਲ ਨੇ ਕਿਹਾ ਸੀ ਕਿ ਸਮਾਂ ਆ ਗਿਆ ਹੈ ਕਿ ਭਾਰਤ ਸਮਰਪਿਤ ਸਾਈਬਰ ਕਮਾਨ ਬਣਾਉਣ 'ਤੇ ਗੰਭੀਰਤਾ ਨਾਲ ਵਿਚਾਰ ਕਰੇ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਸਮਾਂ ਆ ਗਿਆ ਹੈ ਕਿ ਭਾਰਤ ਸਮਰਪਿਤ ਸਾਈਬਰ ਕਮਾਨ ਸਥਾਪਤ ਕਰਨ 'ਤੇ ਗੰਭੀਰਤਾ ਨਾਲ ਵਿਚਾਰ ਕਰੇ। ਇਸ ਨੂੰ ਜਲਦ ਤੋਂ ਜਲਦ ਕੀਤਾ ਜਾਣਾ ਚਾਹੀਦਾ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha