GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼

06/29/2022 4:16:42 PM

ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖਾਣ ਵਾਲੀਆਂ ਕਈ ਚੀਜ਼ਾਂ ’ਤੇ ਵਸਤੂ ਤੇ ਸੇਵਾ ਟੈਕਸ (GST) ਲਾਏ ਜਾਣ ਦੇ ਫ਼ੈਸਲੇ ਨੂੰ ਲੈ ਕੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦਾ ‘ਗੱਬਰ ਸਿੰਘ ਟੈਕਸ’ ਹੁਣ ‘ਗ੍ਰਹਿਸਥੀ ਸਰਵਨਾਸ਼ ਟੈਕਸ’ ਦਾ ਭਿਆਨਕ ਰੂਪ ਲੈ ਚੁੱਕਾ ਹੈ। 


ਰਾਹੁਲ ਨੇ ਟਵੀਟ ਕੀਤਾ, ‘‘ਘੱਟਦੀ ਆਮਦਨੀ ਅਤੇ ਰੁਜ਼ਗਾਰ, ਉੱਪਰੋਂ ਮਹਿੰਗਾਈ ਦਾ ਵਧ ਰਿਹਾ ਵਾਰ। ਪ੍ਰਧਾਨ ਮੰਤਰੀ ਜੀ ਦਾ ‘ਗੱਬਰ ਸਿੰਘ ਟੈਕਸ’ ਹੁਣ ‘ਗ੍ਰਹਿਸਥੀ ਸਰਵਨਾਸ਼ ਟੈਕਸ’ ਦਾ ਭਿਆਨਕ ਰੂਪ ਲੈ ਚੁੱਕਾ ਹੈ।’’ ਹੁਣ ਦਹੀਂ, ਪਨੀਰ, ਸ਼ਹਿਦ, ਮਾਸ ਅਤੇ ਮੱਛੀ ਵਰਗੇ ਡੱਬਾ ਬੰਦਾ ਅਤੇ ਲੇਬਲ-ਯੁਕਤ ਖੁਰਾਕ ਪਦਾਰਥਾਂ ’ਤੇ GST ਲੱਗੇਗਾ। ਨਾਲ ਹੀ ਚੈੱਕ ਜਾਰੀ ਕਰਨ ਦੇ ਏਵਜ਼ ’ਚ ਬੈਂਕਾਂ ਵਲੋਂ ਲਏ ਜਾਣ ’ਤੇ ਫ਼ੀਸ ’ਤੇ ਵੀ GST ਦੇਣਾ ਪਵੇਗਾ। 

Tanu

This news is Content Editor Tanu