ਰਾਹੁਲ ਦਾ PM ਮੋਦੀ ''ਤੇ ਨਿਸ਼ਾਨਾ, ਕਿਹਾ- ਕਸ਼ਮੀਰੀ ਪੰਡਿਤ ਧਰਨੇ ''ਤੇ ਹਨ, ਭਾਜਪਾ ਜਸ਼ਨ ਮਨਾਉਣ ''ਚ ਰੁਝੀ

06/01/2022 12:24:53 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ,''ਕਸ਼ਮੀਰ 'ਚ ਪਿਛਲੇ 5 ਮਹੀਨਿਆਂ 'ਚ 15 ਸੁਰੱਖਿਆ ਕਰਮੀ ਸ਼ਹੀਦ ਹੋਏ ਅਤੇ 18 ਨਾਗਰਿਕਾਂ ਦਾ ਕਤਲ ਕਰ ਦਿੱਤਾ। ਕੱਲ ਵੀ ਇਕ ਅਧਿਆਪਕਾ ਦਾ ਕਤਲ ਕਰ ਦਿੱਤਾ ਗਿਆ। 18 ਦਿਨਾਂ ਤੋਂ ਕਸ਼ਮੀਰੀ ਪੰਡਿਤ ਧਰਨੇ 'ਤੇ ਹਨ ਪਰ ਭਾਜਪਾ 8 ਸਾਲ ਦਾ ਜਸ਼ਨ ਮਨਾਉਣ 'ਚ ਰੁਝੀ ਹੈ। ਪ੍ਰਧਾਨ ਮੰਤਰੀ ਜੀ, ਇਹ ਕੋਈ ਫਿਲਮ ਨਹੀਂ, ਅੱਜ ਕਸ਼ਮੀਰ ਦੀ ਸੱਚਾਈ ਹੈ।''

ਦੱਸਣਯੋਗ ਹੈ ਕਿ ਮੰਗਲਵਾਰ ਨੂੰ  ਅੱਤਵਾਦੀਆਂ ਨੇ ਪ੍ਰਵਾਸੀ ਕਸ਼ਮੀਰੀ ਪੰਡਿਤ ਅਧਿਆਪਕਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਕੁਲਗਾਮ ਜ਼ਿਲ੍ਹੇ ਦੇ ਗੋਪਾਲਪੁਰ 'ਚ ਰਜਨੀ ਬਾਲਾ (36) 'ਤੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸ ਦੇਈਏ ਕਿ ਮਈ ਮਹੀਨੇ ਦੂਜੀ ਵਾਰ ਕਿਸੇ ਕਸ਼ਮੀਰੀ ਪੰਡਿਤ ਦਾ ਕਤਲ ਕੀਤਾ ਗਿਆ ਹੈ। 12 ਮਈ ਨੂੰ ਰਾਹੁਲ ਭਟ ਦਾ ਬਡਗਾਮ ਜ਼ਿਲ੍ਹੇ ਦੀ ਚਦੂਰਾ ਤਹਿਸੀਲ 'ਚ ਤਹਿਸੀਲਦਾਰ ਦਫ਼ਤਰ ਦੇ ਅੰਦਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਈ ਮਹੀਨੇ ਦੌਰਾਨ ਕਸ਼ਮੀਰ 'ਚ ਹੁਣ ਤੱਕ 7 ਟਾਰਗੇਟ ਕਤਲ ਕੀਤੇ ਗਏ ਹਨ। ਇਨ੍ਹਾਂ 'ਚੋਂ 4 ਨਾਗਰਿਕ ਅਤੇ ਤਿੰਨ ਪੁਲਸ ਕਰਮੀ ਸਨ, ਜੋ ਡਿਊਟੀ 'ਤੇ ਤਾਇਨਾਤ ਨਹੀਂ ਸਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਪ੍ਰਵਾਸੀ ਕਸ਼ਮੀਰੀ ਪੰਡਿਤ ਅਧਿਆਪਕਾ ਨੂੰ ਮਾਰੀ ਗੋਲੀ

DIsha

This news is Content Editor DIsha