ਸਰਕਾਰ ਦੀ ਬੇਰਹਿਮੀ ਖ਼ਿਲਾਫ਼ ਡਟ ਕੇ ਖੜ੍ਹਾ ਹੈ ਦੇਸ਼ ਦਾ ਕਿਸਾਨ: ਰਾਹੁਲ

11/26/2020 4:16:34 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ 'ਦਿੱਲੀ ਚਲੋ' ਅੰਦੋਲਨ ਨੂੰ ਲੈ ਕੇ ਕਿਹਾ ਕਿ ਕੇਂਦਰ ਸਰਕਾਰ ਦੀ ਬੇਰਹਿਮੀ ਖ਼ਿਲਾਫ਼ ਦੇਸ਼ ਦੇ ਸਾਰੇ ਕਿਸਾਨ ਡਟ ਕੇ ਖੜ੍ਹੇ ਹਨ। ਉਨ੍ਹਾਂ ਨੇ ਦਿੱਲੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ 'ਤੇ ਪਾਣੀ ਦੀਆਂ ਤੋਪਾਂ ਨਾਲ ਜੁੜਿਆ ਇਕ ਵੀਡੀਓ ਟਵਿੱਟਰ 'ਤੇ ਸਾਂਝਾ ਕਰ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ। 


ਕਾਂਗਰਸ ਨੇਤਾ ਇਕ ਕਵਿਤਾ ਜ਼ਰੀਏ ਟਵੀਟ ਕੀਤੀ ਕਿ ਨਹੀਂ ਹੋਇਆ ਹੈ ਅਜੇ ਸਵੇਰਾ, ਪੂਰਬ ਦੀ ਲਾਲੀ ਪਹਿਚਾਣ, ਚਿੜੀਆ ਦੇ ਜਾਗਣ ਤੋਂ ਪਹਿਲਾਂ ਮੰਜੀ ਛੱਡ ਕੇ ਉਠ ਗਿਆ ਕਿਸਾਨ, ਕਾਲੇ ਕਾਨੂੰਨੀ ਦੇ ਬੱਦਲ ਗਰਜ ਰਹੇ ਗੜ-ਗੜ, ਅਨਿਆਂ ਦੀ ਬਿਜਲੀ ਚਮਕਦੀ ਚਮ-ਚਮ, ਮੋਹਲੇਧਾਰ ਵਰ੍ਹਦਾ ਪਾਣੀ, ਜ਼ਰਾ ਨਾ ਰੁੱਕਦਾ ਲੈਂਦਾ ਦਮ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀ ਬੇਰਹਿਮੀ ਖ਼ਿਲਾਫ਼ ਦੇਸ਼ ਦਾ ਕਿਸਾਨ ਡਟ ਕੇ ਖੜ੍ਹਾ ਹੈ। 

ਜ਼ਿਕਰਯੋਗ ਹੈ ਕਿ ਪੰਜਾਬ ਦੇ ਬਹੁਤ ਸਾਰੇ ਕਿਸਾਨ ਕੇਂਦਰ ਦੇ ਖੇਤੀ ਸਬੰਧੀ ਕਾਨੂੰਨਾਂ ਖ਼ਿਲਾਫ਼ 'ਦਿੱਲੀ ਚਲੋ' ਅੰਦੋਲਨ ਤਹਿਤ ਰਾਸ਼ਟਰੀ ਰਾਜਧਾਨੀ ਪਹੁੰਚਣ ਦੀ ਕੋਸ਼ਿਸ਼ ਵਿਚ ਹਨ। ਇਸ ਨੂੰ ਵੇਖਦਿਆਂ ਹਰਿਆਣਾ ਨੇ ਪੰਜਾਬ ਨਾਲ ਲੱਗਦੀਆਂ ਆਪਣੀਆਂ ਸਾਰੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।

Tanu

This news is Content Editor Tanu