ਕੋਰੋਨਾ ''ਤੇ ਰਾਹੁਲ ਗਾਂਧੀ ਨੇ ਫਿਰ ਕੀਤੀ ਭਵਿੱਖਬਾਣੀ, ਦੱਸਿਆ ਅਗਸਤ ''ਚ ਕਿੰਨੇ ਹੋਣਗੇ ਮਾਮਲੇ

07/17/2020 10:31:07 AM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੋਰੋਨਾ ਵਾਇਰਸ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 10 ਅਗਸਤ ਤੱਕ ਦੇਸ਼ 'ਚ 20,00,000 ਤੋਂ ਵੱਧ ਮਰੀਜ਼ ਹੋਣਗੇ। ਸਰਕਾਰ ਨੂੰ ਮਹਾਮਾਰੀ ਰੋਕਣ ਲਈ ਠੋਸ ਅਤੇ ਯੋਜਨਾਬੱਧ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਥਿਤੀ 'ਚ ਤਬਦੀਲੀ ਨਹੀਂ ਕੀਤੀ ਜਾਂਦੀ ਹੈ ਤਾਂ 10 ਅਗਸਤ ਤੱਕ ਦੇਸ਼ 'ਚ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ ਦੁੱਗਣੀ ਹੋ ਜਾਵੇਗੀ।

ਰਾਹੁਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਹਰ ਰੋਜ਼ ਕੋਰੋਨਾ ਪੀੜਤ ਵਿਅਕਤੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ ਹੋ ਰਿਹਾ ਹੈ ਪਰ ਸਰਕਾਰੀ ਪੱਧਰ 'ਤੇ ਇਸ ਸਥਿਤੀ 'ਚ ਸੁਧਾਰ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ,''10,00,000 ਦਾ ਅੰਕੜਾ ਪਾਰ ਹੋ ਗਿਆ। ਇਸੇ ਤੇਜ਼ੀ ਨਾਲ ਕੋਵਿਡ-19 ਫੈਲਿਆ ਤਾਂ 10 ਅਗਸਤ ਤੱਕ ਦੇਸ਼ 'ਚ 20,00,000 ਤੋਂ ਵੱਧ ਪੀੜਤ ਹੋਣਗੇ। ਸਰਕਾਰ ਨੂੰ ਮਹਾਮਾਰੀ ਰੋਕਣ ਲਈ ਠੋਸ, ਯੋਜਨਾਬੱਧ ਕਦਮ ਚੁੱਕਣੇ ਚਾਹੀਦੇ ਹਨ।''
ਦੱਸਣਯੋਗ ਹੈ ਕਿ 14 ਜੁਲਾਈ ਨੂੰ ਜਦੋਂ ਕੋਰੋਨਾ ਮਰੀਜ਼ਾਂ ਦਾ ਅੰਕਲਾ 9 ਲੱਖ ਦੇ ਪਾਰ ਪਹੁੰਚਿਆ ਸੀ, ਉਦੋਂ ਵੀ ਰਾਹੁਲ ਨੇ ਇਸੇ ਹਫ਼ਤੇ ਇਸ ਦੇ 10 ਲੱਖ ਹੋਣ ਦੀ ਭਵਿੱਖਬਾਣੀ ਕੀਤੀ ਸੀ।

DIsha

This news is Content Editor DIsha