ਰਾਹੁਲ ਦਾ ਤੰਜ਼, PM ਮੋਦੀ ਨੂੰ ਧਿਆਨ ਭਟਕਾਉਣ ਦੀ ਕਲਾ ’ਚ ‘ਮੁਹਾਰਤ’ ਹਾਸਲ ਹੈ

06/26/2022 12:02:00 PM

ਨਵੀਂ ਦਿੱਲੀ– ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਧਿਆਨ ਭਟਕਾਉਣ ਦੀ ਕਲਾ’ ’ਚ ‘ਮੁਹਾਰਤ’ ਹਾਸਲ ਹੈ ਪਰ ਇਸ ਨਾਲ ਹਰ ਸਮੇਂ ਦੀ ਉੱਚ ਪੱਧਰੀ ਬੇਰੁਜ਼ਗਾਰੀ ਦਰ, 30 ਸਾਲ ਦੇ ਉੱਚ ਥੋਕ ਮੁੱਲ ਸੂਚਕਾਂਕ (ਡਬਲਯੂ. ਪੀ. ਆਈ.) ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ 17 ਅਰਬ ਡਾਲਰ ਦੀ ਕਮੀ ਵਰਗੀਆਂ ਆਫ਼ਤਾਂ ਨੂੰ ਢੱਕਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤੀ ਸੰਘਰਸ਼ ਕਰ ਰਹੇ ਹਨ, ਤਾਂ ਮੋਦੀ ਧਿਆਨ ਭਟਕਾਉਣ ਦੀ ਅਗਲੀ ਯੋਜਨਾ ਬਣਾਉਣ ’ਚ ਰੁੱਝੇ ਹਨ। 

ਰਾਹੁਲ ਨੇ ਟਵੀਟ ਕੀਤਾ, ‘‘ਪ੍ਰਧਾਨ ਮੰਤਰੀ ਨੂੰ ਧਿਆਨ ਭਟਕਾਉਣ ਦੀ ਕਲਾ ’ਚ ਹਾਸਲ ‘ਮੁਹਾਰਤ’ ਇਨ੍ਹਾਂ ਆਫ਼ਤਾਂ ਨੂੰ ਲੁੱਕਾ ਨਹੀਂ ਸਕਦਾ- ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 78 ’ਤੇ, ਐੱਲ. ਆਈ. ਸੀ. ਦਾ 17 ਅਰਬ ਡਾਲਰ ਦਾ ਡੀਵੈਲਯੂਏਸ਼ਨ, ਡਬਲਯੂ. ਪੀ. ਆਈ. ਮੁਦਰਾ ਸਫੀਤੀ 30 ਸਾਲ ਦੇ ਉੱਚ ਪੱਧਰ ’ਤੇ, ਬੇਰੁਜ਼ਗਾਰੀ ਦਰ ਹਰ ਸਮੇਂ ਉੱਚ ਪੱਧਰ ’ਤੇ, ਡੀ. ਐੱਚ. ਐੱਫ. ਐੱਲ. ਵਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਬੈਂਕ ਧੋਖਾਧੜੀ।’’ ਦੱਸ ਦੇਈਏ ਕਿ ਰਾਹੁਲ ਗਾਂਧੀ ਅਰਥਵਿਵਸਥਾ ਨੂੰ ਸੰਭਾਲਣ ਦੇ ਮੋਦੀ ਸਰਕਾਰ ਦੇ ਤੌਰ-ਤਰੀਕਿਆਂ ਦੀ ਅਕਸਰ ਆਲੋਚਨਾ ਕਰਦੇ ਆਏ ਹਨ। ਉਨ੍ਹਾਂ ਨੇ ਕੇਂਦਰ ਤੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਅਪੀਲ ਵੀ ਕੀਤੀ ਹੈ।

Tanu

This news is Content Editor Tanu