ਮੋਦੀ ਵਿਰੋਧੀ ਟਿੱਪਣੀ: ਰਾਹੁਲ ਵਿਰੁੱਧ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

05/22/2019 2:35:11 PM

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ 'ਖੂਨ ਦੀ ਦਲਾਲੀ' ਵਾਲੀ ਟਿੱਪਣੀ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਸ਼ਿਕਾਇਤ 'ਤੇ ਫੈਸਲਾ ਸੁਰੱਖਿਆ ਰੱਖ ਲਿਆ ਹੈ। ਇਹ ਫੈਸਲਾ 7 ਜੂਨ ਤੱਕ ਸੁਰੱਖਿਅਤ ਰੱਖਿਆ ਗਿਆ ਹੈ। ਹੁਣ ਦਿੱਲੀ ਦੀ ਇਹ ਅਦਾਲਤ ਅਗਲੀ ਸੁਣਵਾਈ 'ਚ ਫੈਸਲਾ ਕਰੇਗੀ ਕਿ ਰਾਹੁਲ 'ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਜਾਂ ਨਹੀਂ। ਜੱਜ ਸਮਰ ਵਿਸ਼ਾਲ ਨੇ ਵਕੀਲ ਜੋਗਿੰਦਰ ਤੁਲੀ ਦੀ ਸ਼ਿਕਾਇਤ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ। 

ਤੁਲੀ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ 'ਤੇ ਜਵਾਨਾਂ ਦੇ ਖੂਨ ਦੇ ਪਿੱਛੇ ਲੁੱਕਣ ਅਤੇ ਉਨ੍ਹਾਂ ਦੇ ਬਲੀਦਾਨ ਨੂੰ ਭੁਨਾਉਣ ਦਾ ਦੋਸ਼ ਲਗਾਉਣ ਸੰਬੰਧੀ, 2016 ਦੇ ਇਤਰਾਜ਼ਯੋਗ ਬਿਆਨ ਕਾਰਨ ਪੁਲਸ ਨੂੰ ਕਾਂਗਰਸ ਪ੍ਰਧਾਨ ਵਿਰੁੱਧ ਸ਼ਿਕਾਇਤ ਦਰਜ ਕਰਨ ਦਾ ਆਦੇਸ਼ ਦਿੱਤਾ ਜਾਵੇ। ਦਿੱਲੀ ਪੁਲਸ ਨੇ ਕਾਰਵਾਈ ਰਿਪੋਰਟ ਅਦਾਲਤ 'ਚ 15 ਮਈ ਨੂੰ ਦਾਖਲ ਕੀਤੀ ਸੀ, ਜਿਸ 'ਚ ਪੁਲਸ ਨੇ ਕਿਹਾ ਸੀ ਕਿ ਗਾਂਧੀ ਨੇ ਪ੍ਰਧਾਨ ਮੰਤਰੀ ਵਿਰੁੱਧ ਅਪਮਾਨਜਨਕ ਟਿੱਪਣੀ ਕਥਿਤ ਤੌਰ 'ਤੇ ਕੀਤੀ ਹੈ, ਜਿਸ ਲਈ ਮਾਮਲਾ ਦਰਜ ਕੀਤਾ ਜਾ ਸਕਦਾ ਹੈ।

DIsha

This news is Content Editor DIsha