ਰਾਹੁਲ ਗਾਂਧੀ ਨੇ ਲੋਕ ਸਭਾ ਦੀ ਮੈਂਬਰਤਾ ਦੀ ਚੁੱਕੀ ਸਹੁੰ

06/17/2019 4:23:22 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਅਤੇ ਕੇਰਲ ਦੀ ਵਾਇਨਾਡ ਤੋਂ ਚੁਣੇ ਗਏ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ ਦੀ ਮੈਂਬਰਤਾ ਦੀ ਸਹੁੰ ਚੁਕੀ। ਗਾਂਧੀ ਨੇ ਹੇਠਲੇ ਸਦਨ ਦੀ ਮੈਂਬਰਤਾ ਦੀ ਸਹੁੰ ਅੰਗਰੇਜ਼ੀ 'ਚ ਚੁਕੀ। ਕਾਂਗਰਸ ਪ੍ਰਧਾਨ ਲੰਚ ਟਾਈਮ ਤੋਂ ਬਾਅਦ ਸਦਨ 'ਚ ਆਏ। ਸਦਨ 'ਚ ਮੈਂਬਰਾਂ ਨੂੰ ਰਾਜ ਅਨੁਸਾਰ ਸਹੁੰ ਚੁਕਾਈ ਜਾ ਰਹੀ ਹੈ। ਗਾਂਧੀ ਨੂੰ ਕੇਰਲ ਤੋਂ ਚੁਣੇ ਗਏ ਮੈਂਬਰਾਂ ਨਾਲ ਸਹੁੰ ਚੁਕਾਈ ਗਈ। ਰਾਹੁਲ ਗਾਂਧੀ ਸਫਦੇ ਕੁੜਤਾ ਅਤੇ ਪਜ਼ਾਮਾ ਪਾ ਕੇ ਸਦਨ ਆਏ ਸਨ।

ਉਹ ਸਦਨ 'ਚ ਪਹਿਲੀ ਲਾਈਨ 'ਚ ਆਪਣੀ ਮਾਂ ਅਤੇ ਰਾਏਬਰੇਲੀ ਤੋਂ ਮੁੜ ਚੁਣੀ ਗਈ ਸੋਨੀਆ ਗਾਂਧੀ ਨਾਲ ਬੈਠੇ ਹੋਏ ਸਨ। ਸਹੁੰ ਚੁੱਕਣ ਲਈ ਜਦੋਂ ਗਾਂਧੀ ਦਾ ਨਾਂ ਪੁਕਾਰਿਆ ਗਿਆ ਤਾਂ ਸੋਨੀਆ ਸਮੇਤ ਕਾਂਗਰਸ ਨੇਤਾਵਾਂ ਅਤੇ ਮੈਂਬਰਾਂ ਨੇ ਮੇਜ ਥੱਪਥਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। 16ਵੀਂ ਲੋਕ ਸਭਾ 'ਚ ਰਾਹੁਲ ਗਾਂਧੀ ਵਿਰੋਧੀ ਧਿਰ ਲਈ ਤੈਅ ਪਹਿਲੀ ਲਾਈਨ 'ਚ ਨਾ ਬੈਠ ਕੇ ਦੂਜੀ ਲਾਈਨ 'ਚ ਬੈਠਦੇ ਸਨ।

DIsha

This news is Content Editor DIsha