ਕਾਂਗਰਸ ਵਿੱਚ ਵਾਪਸ ਆਉਣ ਵਾਲੇ ਬਿਆਨ ''ਤੇ ਸਿੰਧੀਆ ਨੇ ਰਾਹੁਲ ਨੂੰ ਦਿੱਤਾ ਮੋੜਵਾਂ ਜਵਾਬ

03/09/2021 3:22:36 PM

ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਜਿਓਤਿਰਦਿੱਤਿਆ ਸਿੰਧੀਆ ਨੇ ਰਾਹੁਲ ਗਾਂਧੀ ਦੀ ਇਕ ਟਿੱਪਣੀ ਨੂੰ ਲੈ ਕੇ ਮੰਗਲਵਾਰ ਨੂੰ ਕਿਹਾ ਕਿ ਕਾਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਉਸ ਸਮੇਂ ਇੰਨੇ ਚਿੰਤਤ ਹੁੰਦੇ, ਜਦੋਂ ਉਹ (ਸਿੰਧੀਆ) ਕਾਂਗਰਸ 'ਚ ਸਨ। ਦਰਅਸਲ ਰਾਹੁਲ ਨੇ ਭਾਰਤੀ ਯੂਥ ਕਾਂਗਰਸ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਸੋਮਵਾਰ ਨੂੰ ਕਿਹਾ ਸੀ ਕਿ ਜਿਓਤਿਰਦਿੱਤਿਆ ਸਿੰਧੀਆ ਭਾਜਪਾ 'ਚ ਰਹਿ ਕੇ ਕਦੇ ਮੁੱਖ ਮੰਤਰੀ ਨਹੀਂ ਬਣਨਗੇ ਅਤੇ ਉਨ੍ਹਾਂ ਨੂੰ ਕਾਂਗਰਸ 'ਚ ਵਾਪਸ ਆਉਣਾ ਹੋਵੇਗਾ। ਉਨ੍ਹਾਂ ਕਿਹਾ ਸੀ,''ਮੈਂ ਸਿੰਧੀਆ ਨੂੰ ਕਿਹਾ ਸੀ ਕਿ ਤੁਸੀਂ ਮਿਹਨਤ ਕਰੋ, ਇਕ ਦਿਨ ਮੁੱਖ ਮੰਤਰੀ ਜ਼ਰੂਰ ਬਣੋਗੇ।'' ਕਾਂਗਰਸ ਨੇਤਾ ਨੇ ਤੰਜ ਵੀ ਕੱਸਿਆ ਸੀ ਕਿ ਸਿੰਧੀਆ ਭਾਜਪਾ 'ਚ 'ਬੈਕਬੈਂਚਰ' ਹਨ।

ਇਹ ਵੀ ਪੜ੍ਹੋ : ਭਾਜਪਾ 'ਚ ਰਹਿ ਕੇ CM ਬਣਨ ਦਾ ਸੁਫ਼ਨਾ ਛੱਡ ਦੇਣ ਸਿੰਧੀਆ, ਕਾਂਗਰਸ 'ਚ ਵਾਪਸ ਆਉਣਾ ਪਵੇਗਾ: ਰਾਹੁਲ

ਰਾਹੁਲ ਦੀ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਸਿੰਧੀਆ ਨੇ ਕਿਹਾ,''ਕਾਸ਼, ਰਾਹੁਲ ਗਾਂਧੀ ਉਸ ਸਮੇਂ ਵੀ ਇਸੇ ਤਰ੍ਹਾਂ ਚਿੰਤਤ ਹੁੰਦੇ, ਜਦੋਂ ਮੈਂ ਕਾਂਗਰਸ 'ਚ ਸੀ।'' ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨਾਲ ਟਕਰਾਅ ਵਿਚਾਲੇ ਸਿੰਧੀਆ ਪਿਛਲੇ ਸਾਲ ਮਾਰਚ 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ। ਸਿੰਧੀਆ ਖੇਮੇ ਦੇ 20 ਤੋਂ ਵੱਧ ਵਿਧਾਇਕਾਂ ਨੇ ਕਾਂਗਰਸ ਦਾ ਸਾਥ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਡਿੱਗ ਗਈ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha