ਰਾਹੁਲ ਨੇ ਅਸਤੀਫਾ ਵਾਪਸ ਲੈਣ ਤੋਂ ਕੀਤਾ ਇਨਕਾਰ, ਰਾਤ 8 ਵਜੇ ਹੋਵੇਗੀ CWC ਦੀ ਬੈਠਕ

08/10/2019 3:38:18 PM

ਨਵੀਂ ਦਿੱਲੀ— ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਅਗਲੀ ਬੈਠਕ ਹੁਣ ਸ਼ਨੀਵਾਰ ਰਾਤ 8.00 ਵਜੇ ਹੋਵੇਗੀ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸਾਰੇ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣੇ ਰਹਿਣ। ਰਾਹੁਲ ਨੂੰ ਸਾਰਿਆਂ ਦੀ ਸਹਿਮਤੀ ਨਾਲ ਪ੍ਰਧਾਨ ਬਣੇ ਰਹਿਣ ਦੀ ਬੇਨਤੀ ਕੀਤੀ। ਮੈਂਬਰਾਂ ਨੇ ਬੇਨਤੀ ਕੀਤੀ ਕਿ ਜਦੋਂ ਮੌਜੂਦਾ ਸਰਕਾਰ ਸੰਵਿਧਾਨਕ ਵਿਵਸਥਾਵਾਂ, ਨਾਗਰਿਕਾਂ ਦੇ ਅਧਿਕਾਰਾਂ ਅਤੇ ਸੰਸਥਾਵਾਂ 'ਤੇ ਹਮਲਾ ਕਰ ਰਹੀ ਹੈ ਤਾਂ ਅਜਿਹੇ ਸਮੇਂ 'ਚ ਮਜ਼ਬੂਤ ਵਿਰੋਧੀ ਧਿਰ ਲਈ ਅਤੇ ਪਾਰਟੀ ਨੂੰ ਅਗਵਾਈ ਦੇਣ ਲਈ ਰਾਹੁਲ ਗਾਂਧੀ ਸਹੀ ਵਿਅਕਤੀ ਹਨ। 

ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣਾ ਅਸਤੀਫਾ ਵਾਪਸ ਲੈਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਸੀ. ਡਬਲਿਊ. ਸੀ. ਦੇ ਮੈਂਬਰਾਂ ਅਤੇ ਦੂਜੇ ਨੇਤਾਵਾਂ ਨਾਲ ਨਵੇਂ ਪ੍ਰਧਾਨ ਨੂੰ ਲੈ ਕੇ ਸਲਾਹ-ਮਸ਼ਵਰਾ ਕੀਤਾ ਜਾਵੇ। ਸੁਰਜੇਵਾਲਾ ਨੇ ਕਿਹਾ ਕਿ ਸੀ. ਡਬਲਿਊ. ਸੀ. 5 ਵੱਖ-ਵੱਖ ਸਮੂਹਾਂ ਵਿਚ ਸਲਾਹ-ਸ਼ਮਵਰਾ ਕਰ ਰਹੀ ਹੈ। ਰਾਤ 8.00 ਵਜੇ ਸੀ. ਡਬਲਿਊ. ਸੀ. ਦੀ ਫਿਰ ਬੈਠਕ ਹੋਵੇਗੀ, ਜਿਸ ਵਿਚ ਇਨ੍ਹਾਂ ਸਮੂਹਾਂ ਦੀ ਗੱਲਬਾਤ ਵਿਚ ਨਿਕਲੇ ਸਿੱਟੇ ਦੇ ਆਧਾਰ 'ਤੇ ਫੈਸਲਾ ਕੀਤਾ ਜਾਵੇਗਾ। ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਅਜੇ ਗਾਂਧੀ ਦਾ ਅਸਤੀਫਾ ਸਵੀਕਾਰ ਨਹੀਂ ਹੋਇਆ ਹੈ ਅਤੇ ਸੀ. ਡਬਲਿਊ. ਸੀ. ਦੇ ਵਿਚਾਰ ਅਧੀਨ ਹੈ।

Tanu

This news is Content Editor Tanu