ਰਾਹੁਲ ਦੀ ਸੁਰੱਖਿਆ ''ਤੇ ਗ੍ਰਹਿ ਮੰਤਰਾਲੇ ਦਾ ਬਿਆਨ, ਕਿਹਾ- ਗਰੀਨ ਲਾਈਟ ਮੋਬਾਇਲ ਫੋਨ ਦੀ ਸੀ

04/11/2019 4:30:27 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਮਾਮਲੇ 'ਚ ਲਾਪਰਵਾਹੀ ਦੇ ਦੋਸ਼ ਨੂੰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ.ਪੀ.ਜੀ.) ਨੇ ਨਕਾਰ ਦਿੱਤਾ ਹੈ। ਐੱਸ.ਪੀ.ਜੀ. ਨੇ ਗ੍ਰਹਿ ਮੰਤਰਾਲੇ ਨੂੰ ਦੱਸਿਆ ਕਿ ਜਿਸ ਲੇਜਰ ਲਾਈਟ ਦਾ ਕਾਂਗਰਸ ਜ਼ਿਕਰ ਕਰ ਰਹੀ ਹੈ, ਉਹ ਉਨ੍ਹਾਂ ਦੇ ਕੈਮਰਾਮੈਨ ਦੇ ਮੋਬਾਇਲ ਫੋਨ ਦੀ ਹੈ। ਦਰਅਸਲ ਕਾਂਗਰਸ ਨੇ ਰਾਹੁਲ ਦੀ ਸੁਰੱਖਿਆ 'ਚ ਲਾਪਰਵਾਹੀ ਦਾ ਦੋਸ਼ ਲਗਾਇਆ ਸੀ। ਇਸ 'ਚ ਕਿਹਾ ਗਿਆ ਸੀ ਕਿ ਅਮੇਠੀ 'ਚ ਪਰਚਾ ਭਰਨ ਦੌਰਾਨ ਰਾਹੁਲ 'ਤੇ ਹਮਲੇ ਦੀ ਤਿਆਰੀ ਸੀ। ਗ੍ਰਹਿ ਮੰਤਰਾਲੇ ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਐੱਸ.ਪੀ.ਜੀ. ਤੋਂ ਸਫ਼ਾਈ ਮੰਗੀ ਸੀ। ਗ੍ਰਹਿ ਮੰਤਰਾਲੇ ਅਨੁਸਾਰ ਐੱਸ.ਪੀ.ਜੀ. ਦੇ ਡਾਇਰੈਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੀ ਵੀਡੀਓ ਕਲੀਪਿੰਗ ਨੂੰ ਕਾਫੀ ਬਾਰੀਕੀ ਨਾਲ ਦੇਖਿਆ ਹੈ। ਇਸ 'ਚ ਪਤਾ ਲੱਗਾ ਹੈ ਕਿ ਕਲੀਪਿੰਗ 'ਚ ਦਿਖਾਈ ਗਈ ਗਰੀਨ ਲਾਈਟ ਕਾਂਗਰਸ ਦੇ ਹੀ ਇਕ ਫੋਟੋਗ੍ਰਾਫਰ ਦੇ ਮੋਬਾਇਲ ਫੋਨ ਦੀ ਸੀ। 

ਦੱਸਣਯੋਗ ਹੈ ਕਾਂਗਰਸ ਵਲੋਂ ਸੀਨੀਅਰ ਨੇਤਾ ਅਹਿਮਦ ਪਟੇਸ ਜੈਰਾਮ ਰਮੇਸ਼ ਅਤੇ ਰਣਦੀਪ ਸੁਰਜੇਵਾਲਾ ਨੇ ਇਕ ਸੰਯੁਕਤ ਪੱਤਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਭੇਜਿਆ ਸੀ। ਪੱਤਰ 'ਚ ਕਾਂਗਰਸ ਨੇ ਰਾਹੁਲ ਦੀ ਜਾਨ ਨੂੰ ਖਤਰਾ ਦੱਸਿਆ ਸੀ। ਸੁਰੱਖਿਆ 'ਚ ਲਾਪਰਵਾਹੀ ਲਈ ਕਾਂਗਰਸ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜ਼ਿਕਰਯੋਗ ਹੈ ਕਿ ਸਬੂਤ ਦੇ ਤੌਰ 'ਤੇ ਕਾਂਗਰਸ ਨੇ ਇਕ ਪੈਨ ਡਰਾਈਵ 'ਚ ਵੀਡੀਓ ਵੀ ਚਿੱਠੀ ਨਾਲ ਭੇਜੀ ਸੀ। ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦਾ ਵੀ ਜ਼ਿਕਰ ਕੀਤਾ ਸੀ। ਕਾਂਗਰਸ ਨੇ ਵੀਡੀਓ ਜਾਰੀ ਕੀਤਾ, ਉਸ 'ਚ ਕਰੀਬ 15 ਸੈਕਿੰਡ 'ਤੇ ਦਿੱਸ ਰਿਹਾ ਹੈ ਕਿ ਉਨ੍ਹਾਂ ਦੇ ਚਿਹਰੇ 'ਤੇ ਲੇਜਰ ਲਾਈਟ ਮਾਰੀ ਗਈ ਹੈ।

DIsha

This news is Content Editor DIsha