ਸੱਚਾਈ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਦੁਨੀਆ ਦੀ ਕੋਈ ਸਰਕਾਰ ਨਹੀਂ ਰੋਕ ਸਕਦੀ : ਰਾਹੁਲ ਗਾਂਧੀ

11/27/2020 4:49:27 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਦੀ ਪਿੱਠਭੂਮੀ 'ਚ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੋਣਗੀਆਂ ਅਤੇ 'ਕਾਲੇ ਕਾਨੂੰਨ' ਵਾਪਸ ਲੈਣੇ ਹੋਣਗੇ। ਉਨ੍ਹਾਂ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਜਦੋਂ-ਜਦੋਂ ਹੰਕਾਰ ਸੱਚਾਈ ਨਾਲ ਟਕਰਾਉਂਦਾ ਹੈ, ਹਾਰਦਾ ਹੈ। ਸੱਚਾਈ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਦੁਨੀਆ ਦੀ ਕੋਈ ਸਰਕਾਰ ਨਹੀਂ ਰੋਕ ਸਕਦੀ।''

ਇਹ ਵੀ ਪੜ੍ਹੋ : ਆਖ਼ਰਕਾਰ ਕਿਸਾਨਾਂ ਨੂੰ ਮਿਲੀ ਦਿੱਲੀ ਆਉਣ ਦੀ ਮਨਜ਼ੂਰੀ, ਨਾਲ ਰਹੇਗੀ ਪੁਲਸ ਟੀਮ

ਕਾਂਗਰਸ ਨੇਤਾ ਨੇ ਕਿਹਾ,''ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਹੋਣਗੀਆਂ ਅਤੇ ਕਾਲੇ ਕਾਨੂੰਨ ਵਾਪਸ ਲੈਣੇ ਹੋਣਗੇ। ਇਹ ਤਾਂ ਸਿਰਫ਼ ਸ਼ੁਰੂਆਤ ਹੈ।'' ਦੱਸਣਯੋਗ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਦਾਖ਼ਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਉਹ ਬੁਰਾੜੀ ਦੇ ਮੈਦਾਨ 'ਚ ਪ੍ਰਦਰਸ਼ਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਹਰਿਆਣਾ 'ਚ ਕਈ ਥਾਂਵਾਂ 'ਤੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਤੋਪਾਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਦਾਗ਼ੇ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਖੇਡ ਮੈਦਾਨਾਂ ਨੂੰ ਆਰਜੀ ਜੇਲ੍ਹਾਂ ਬਣਾਉਣ ਦੀ ਮੰਗ ਠੁਕਰਾਈ

DIsha

This news is Content Editor DIsha