ਜਦੋਂ ਬਿਹਾਰ ''ਚ ਰਾਹੁਲ ਗਾਂਧੀ ਮਿਲੇ ਰਾਹੁਲ ਨੂੰ ਤਾਂ...

04/26/2019 6:35:34 PM

ਸਮਸਤੀਪੁਰ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਇੱਥੇ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਆਪਣੀ ਨਾਮਰਾਸ਼ੀ ਦੇ ਨੌਜਵਾਨ ਨੂੰ ਮੰਚ 'ਤੇ ਆਉਣ ਲਈ ਕਿਹਾ, ਜਿਸ ਨਾਲ ਰੈਲੀ 'ਚ ਸ਼ਾਮਲ ਹੋਣ ਆਏ ਲੋਕ ਪ੍ਰਫੁਲਿਤ ਹੋ ਗਏ। ਗਾਂਧੀ ਨੇ ਨੌਕਰੀਆਂ ਦੇ ਸੰਕਟ ਲਈ ''ਨੋਟਬੰਦੀ ਅਤੇ ਗੱਬਰ ਸਿੰਘ ਟੈਕਸ (ਜੀ. ਐੱਸ. ਟੀ) ਤੋਂ ਅਰਥ ਵਿਵਸਥਾ 'ਚ ਪੈਦਾ ਦਿੱਕਤਾਂ'' ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਤੇ ਭੀੜ 'ਚ ਧਾਰੀਦਾਰ ਟੀ-ਸ਼ਰਟ ਪਹਿਨੇ ਇੱਕ ਨੌਜਵਾਨ ਵੱਲ ਇਸ਼ਾਰਾ ਕੀਤਾ ਅਤੇ ਉਸ ਤੋਂ ਨਾਂ ਪੁੱਛਿਆ। ਨੌਜਵਾਨ ਬੋਲਿਆ ,'' ਰਾਹੁਲ'' ਨੌਜਵਾਨ ਦੇ ਜਵਾਬ ਤੋਂ ਬਾਅਦ ਲੋਕ ਹੋਰ ਉਤਸ਼ਾਹਿਤ ਹੋ ਗਏ। ਕਾਂਗਰਸ ਪ੍ਰਧਾਨ ਨੇ ਰਾਹੁਲ ਨਾਂ ਦੇ ਨੌਜਵਾਨ ਨੂੰ ਮੰਚ 'ਤੇ ਆਉਣ ਨੂੰ ਕਿਹਾ ਤਾਂ ਨੌਜਵਾਨ ਮੰਚ 'ਤੇ ਪਹੁੰਚਣ 'ਤੇ ਕਾਂਗਰਸ ਪ੍ਰਧਾਨ ਨੇ ਆਪਣਾ ਭਾਸ਼ਣ ਰੋਕ ਕੇ ਉਸ ਨੂੰ 'ਨਮਸਤੇ' ਕਿਹਾ ਅਤੇ ਉਸ ਨੂੰ ਮੰਚ 'ਤੇ ਬੈਠੇ ਰਾਸ਼ਟਰੀ ਜਨਤਾ ਦਲ (ਰਾਜਦ) ਨੇਤਾ ਤੇਜਸਵੀ ਯਾਦਵ ਅਤੇ ਰਾਲੋਸਪਾ ਮੁਖੀ ਉਪੇਂਦਰ ਕੁਸ਼ਵਾਹਾ ਸਮੇਤ ਹੋਰ ਨੇਤਾਵਾਂ ਨਾਲ ਮਿਲਵਾਇਆ। ਆਪਣਾ ਭਾਸ਼ਣ ਫਿਰ ਸ਼ੁਰੂ ਕਰਦੇ ਹੋਏ ਗਾਂਧੀ ਨੇ ਉਤਸ਼ਾਹਿਤ ਭੀੜ ਨੂੰ ਕਿਹਾ, ''ਹਰ ਦਿਨ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ, ਵੱਖ-ਵੱਖ ਸਰਕਾਰੀ ਵਿਭਾਗਾਂ 'ਚ 22 ਲੱਖ ਅਹੁਦੇ ਖਾਲੀ ਪਏ ਹਨ ਅਤੇ ਪੰਚਾਇਤਾਂ 'ਚ ਵੱਡੇ ਪੱਧਰ 'ਤੇ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ। ਮੈਂ ਇਹ ਨੌਕਰੀਆਂ ਰਾਹੁਲ ਵਰਗੇ ਨੌਜਵਾਨਾਂ ਨੂੰ ਦੇਣਾ ਚਾਹੁੰਦਾ ਹਾਂ।''

Iqbalkaur

This news is Content Editor Iqbalkaur