ਸੱਤਾ ਦੇ ਨਸ਼ੇ 'ਚ ਚੂਰ ਭਾਜਪਾ ਫੈਲਾ ਰਹੀ ਹੈ ਦਹਿਸ਼ਤ: ਰਾਹੁਲ ਗਾਂਧੀ

07/18/2018 2:20:43 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਰਮਚਾਰੀਆਂ ਦੀ ਭੀੜ ਵੱਲੋਂ ਕੀਤੇ ਜਾ ਰਹੇ ਕਥਿਤ ਹਮਲਿਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਹੋਇਆ ਕਿਹਾ, 'ਸੱਤਾ 'ਚ ਨਸ਼ੇ 'ਚ ਚੂਰ ਪਾਰਟੀ ਦਹਿਸ਼ਤ ਫੈਲਾ ਰਹੀ ਹੈ।' ਗਾਂਧੀ ਨੇ ਇਕ ਟਵੀਟ ਕਰਦੇ ਹੋਏ ਇਕ ਬੁਝਾਰਤ ਰਾਹੀਂ ਭਾਜਪਾ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ, 'ਮੈਂ ਸੱਤਾ ਦੀ ਕਤਾਰ 'ਚ ਸਭ ਤੋਂ ਮੁੱਖ ਸਥਾਨ 'ਤੇ ਖੜ੍ਹੇ ਤਾਕਤਵਰ ਵਿਅਕਤੀ ਦੇ ਸਾਹਮਣੇ ਸਿਰ ਝਕਾਉਂਦਾ ਹਾਂ। ਮੇਰੇ ਲਈ ਇਕ ਵਿਅਕਤੀ ਦੀ ਤਾਕਤ ਅਤੇ ਸੱਤਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ।' 
ਉਨ੍ਹਾਂ ਕਿਹਾ, 'ਸੱਤਾ ਨੂੰ ਬਣਾਏ ਰੱਖਣ ਲਈ ਨਫਰਤ ਅਤੇ ਡਰ ਦੀ ਵਰਤੋਂ ਕਰਦਾ ਹਾਂ ਅਤੇ ਜੋ ਸਭ ਤੋਂ ਕਮਜ਼ੋਰ ਹਨ, ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਂਦਾ ਹਾਂ ਅਤੇ ਉਨ੍ਹਾਂ ਨੂੰ ਕੁਚਲ ਦਿੰਦਾ ਹਾਂ, ਮੈਂ ਆਪਣੇ ਲਈ ਲੋਕਾਂ ਦੀ ਉਪਯੋਗਤਾ ਦੇ ਆਧਾਰ 'ਤੇ ਉਨ੍ਹਾਂ ਦੀ ਵਰਤੋਂ ਨੂੰ ਤਵੱਜੋ ਦਿੰਦਾ ਹਾਂ। ਮੈਂ ਕੋਣ ਹਾਂ? ਉਨ੍ਹਾਂ ਨੇ ਸਮਾਜਿਕ ਕਰਮਚਾਰੀ ਸਵਾਮੀ ਅਗਨੀਵੇਸ਼ 'ਤੇ ਕੱਲ ਝਾਰਖੰਡ ਦੇ ਪਾਕੁੜ 'ਚ ਭੀੜ ਦੇ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿੰਦਿਆ ਕੀਤੀ ਅਤੇ ਉਨ੍ਹਾਂ 'ਤੇ ਕੀਤੇ ਗਏ ਹਮਲੇ ਦੀਆਂ ਟੈਲੀਵਿਜ਼ਨ 'ਤੇ ਤਸਵੀਰਾਂ ਵੀ ਪੋਸਟ ਕੀਤੀਆਂ।