ਰਾਹੁਲ ਵਲੋਂ ਵਾਤਾਵਰਨ ਦੇ ਡਿੱਗਦੇ ਪੱਧਰ ਨੂੰ ਰਾਜਨੀਤਕ ਮੁੱਦਾ ਬਣਾਉਣ ਦੀ ਅਪੀਲ

06/06/2019 12:28:46 AM

ਨਵੀਂ ਦਿੱਲੀ: ਵਿਸ਼ਵ ਵਾਤਾਵਰਨ ਦਿਵਸ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਾਤਾਵਰਨ ਦੇ ਡਿੱਗਦੇ ਪੱਧਰ 'ਤੇ ਚਿੰਤਾ ਜ਼ਾਹਰ ਕੀਤੀ ਤੇ ਇਸ ਨੂੰ ਰਾਜਨੀਤਕ ਮੁੱਦਾ ਬਣਾਉਣ ਦੀ ਅਪੀਲ ਕੀਤੀ ਹੈ। ਜਿਸ ਨਾਲ ਇਸ ਨੂੰ ਉਹ ਮਹੱਤਵ ਮਿਲੇ ਜਿਸ ਦਾ ਉਹ ਹੱਕਦਾਰ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਕਿਹਾ ਕਿ ਵਾਤਾਵਰਨ ਦੇ ਡਿੱਗਦੇ ਪੱਧਰ ਦਾ ਸਰਕਾਰ ਹੱਲ ਤਲਾਸ਼ੇ। ਉਨ੍ਹਾਂ ਕਿਹਾ ਕਿ ਵਾਤਾਵਰਨ ਦੇ ਡਿੱਗਦੇ ਪੱਧਰ ਦੇ ਨਤੀਜਿਆਂ ਦੀ ਵਜ੍ਹਾ ਕਾਰਨ ਲੱਖਾਂ ਭਾਰਤੀ ਪਰੇਸ਼ਾਨ ਹੋ ਰਹੇ ਹਨ। ਇਥੋਂ ਤਕ ਕੀ ਕਈ ਜਾਨ ਵੀ ਗਵਾਹ ਰਹੇ ਹਨ।
ਰਾਹੁਲ ਨੇ ਕਿਹਾ ਕਿ ਜਦ ਤਕ ਇਸ ਵਾਤਾਵਰਨ ਦੇ ਮੁੱਦੇ ਨੂੰ ਰਾਜਨੀਤਕ ਮੁੱਦਾ ਨਹੀਂ ਬਣਾਉਣਗੇ, ਇਸ ਨੂੰ ਉਹ ਮਹੱਤਵ ਨਹੀਂ ਮਿਲੇਗਾ, ਜਿਸ ਦਾ ਇਹ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਵਿਸ਼ਵ ਵਾਤਾਵਰਨ ਦਿਵਸ 'ਤੇ ਨਾਲ ਮਿਲ ਕੇ ਅਜਿਹਾ ਕਰਨ ਲਈ ਵਚਨਬੱਧ ਹਾਂ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮਨੁੱਖ ਜਾਤੀ ਲਈ ਖਤਰੇ ਦੀ ਘੰਟੀ ਵੱਜ ਰਹੀ ਹੈ ਜੇਕਰ ਵਾਤਾਵਰਨ ਦੇ ਡਿੱਗਦੇ ਪੱਧਰ 'ਚ ਹੁਣ ਸੁਧਾਰ ਨਹੀਂ ਕੀਤਾ ਗਿਆ ਤਾਂ ਫਿਰ ਇਸ ਦੇ ਭਿਆਨਕ ਨਤੀਜਿਆਂ ਨੂੰ ਟਾਲਿਆਂ ਨਹੀਂ ਜਾ ਸਕਦਾ। ਗਾਂਧੀ ਨੇ ਕਿਹਾ ਕਿ ਹੁਣ ਇਸ ਗੱਲ ਦੇ ਵਿਗਿਆਨਕ ਸਬੂਤ ਹਨ।  ਖਾਸ ਤੌਰ 'ਤੇ ਪਿਛਲੇ 100 ਸਾਲ 'ਚ ਵਾਤਾਵਰਨ ਦੇ ਪੱਧਰ 'ਤੇ ਬੇਹੱਦ ਨੁਕਸਾਨ ਹੋਇਆ ਹੈ। ਜਿਸ ਨੂੰ ਹੁਣ ਪਲਟਿਆ ਨਹੀਂ ਜਾ ਸਕਦਾ।