ਸੰਸਦ ''ਚ ਸਹੁੰ ਚੁੱਕਣ ਦੌਰਾਨ ਦਸਤਖਤ ਕਰਨਾ ਭੁੱਲੇ ਰਾਹੁਲ

06/18/2019 2:10:14 AM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲਾਗਾਤਰ ਚੌਥੀ ਵਾਰ ਲੋਕ ਸਭਾ ਮੈਂਬਰ ਦੇ ਰੂਪ 'ਚ ਸਹੁੰ ਚੁੱਕੀ ਪਰ ਸਹੁੰ ਚੁੱਕਣ ਤੋਂ ਬਾਅਦ ਉਹ ਸੰਸਦ ਰਜਿਸ਼ਟਰ 'ਤੇ ਦਸਤਖਤ ਕਰਨਾ ਭੁੱਲ ਗਏ। ਅਧਿਕਾਰੀਆਂ ਤੇ ਕਈ ਸੰਸਦਾਂ ਵੱਲੋਂ ਯਾਦ ਦਿਵਾਏ ਜਾਣ ਤੋਂ ਬਾਅਦ ਰਾਹੁਲ ਨੇ ਦਸਤਖਤ ਕੀਤੇ। ਰਾਹੁਲ ਕੇਰਲ ਦੇ ਵਾਇਨਾਡ ਤੋਂ ਸੰਸਦ ਲਈ ਚੁਣੇ ਗਏ ਹਨ। ਉਹ ਆਪਣੇ ਪਰਿਵਾਰ ਦੇ ਗੜ੍ਹ ਅਮੇਠੀ ਲੋਕ ਸਭਾ ਸੀਟ ਤੋਂ ਵੀ ਚੋਣ ਲੜੇ ਸੀ ਪਰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਤੋਂ ਉਹ 55,000 ਤੋਂ ਜ਼ਿਆਦਾ ਵੋਟਾਂ ਨਾਲ ਚੋਣ ਹਾਰ ਗਏ।
ਗਾਂਧੀ ਨੇ ਸੋਮਵਾਰ ਨੂੰ ਅੰਗ੍ਰੇਜੀ 'ਚ ਸਹੁੰ ਚੁੱਕੀ ਤੇ ਉਸ ਤੋਂ ਬਾਅਦ ਆਪਣੀ ਸੀਟ ਵੱਲ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਰੂਰੀ ਦਸਤਖਤ ਬਾਰੇ ਯਾਦ ਕਰਵਾਇਆ ਗਿਆ, ਉਸ ਤੋਂ ਬਾਅਦ ਉਨ੍ਹਾਂ ਨੇ ਰਜਿਸ਼ਟਰ 'ਤੇ ਦਸਤਖਤ ਕੀਤੇ। ਦਿਨ 'ਚ ਇਸ ਤੋਂ ਪਹਿਲਾਂ ਸੱਤਾਧਾਰੀ ਦਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਗੈਰ ਹਾਜ਼ਰ ਪਾਇਆ ਤੇ ਉਨ੍ਹਾਂ ਬਾਰੇ ਪੁੱਛਿਆ, ਉਨ੍ਹਾਂ ਦੀ ਗੈਰ ਹਾਜ਼ਰੀ 'ਤੇ ਸਵਾਲ ਚੁੱਕੇ ਜਾਣ ਦੇ ਤਤਕਾਲ ਬਾਅਦ ਗਾਂਧੀ ਨੇ ਟਵਿਟਰ 'ਤੇ ਲਿਖਿਆ, 'ਲੋਕ ਸਭਾ ਮੈਂਬਰ ਦੇ ਰੂਪ 'ਚ ਮੇਰਾ ਚੌਥਾ ਕਾਰਜਕਾਲ ਅੱਜ ਤੋਂ ਸ਼ੁਰੂ। ਕੇਰਲ ਦੇ ਵਾਇਨਾਡ ਦੀ ਅਗਵਾਈ ਕਰਦੇ ਹੋਏ ਮੈਂ ਇਸ ਸਹੁੰ ਚੁੱਕ ਸਮਾਗਮ ਨਾਲ ਆਪਣੀ ਨਵੀਂ ਪਾਰੀ ਸ਼ੁਰੂ ਕਰ ਰਿਹਾ ਹਾਂ। ਮੈਂ ਭਾਰਤ ਦੇ ਸੰਵਿਧਾਨ ਪ੍ਰਤੀ ਵਿਸ਼ਵਾਸ ਤੇ ਵਫਾਦਾਰੀ ਰਖਾਂਗਾ।'

Inder Prajapati

This news is Content Editor Inder Prajapati