ਰਾਬੜੀ ਦੇਵੀ ਨੇ ਰੇਪ ਦੇ ਦੋਸ਼ੀ ਰਾਜਬਲੱਭ ਦੀ ਪਤਨੀ ਲਈ ਮੰਗੇ ਵੋਟ

04/05/2019 11:58:48 AM

ਬਿਹਾਰ— ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਵੀਰਵਾਰ ਨੂੰ ਜਦੋਂ ਨਵਾਦਾ ਪ੍ਰਚਾਰ ਕਰਨ ਲਈ ਪੁੱਜੀ ਤਾਂ ਮੰਚ 'ਤੇ ਉਨ੍ਹਾਂ ਨਾਲ ਨਾਬਾਲਗ ਨਾਲ ਰੇਪ ਦੇ ਦੋਸ਼ੀ ਰਾਜਬਲੱਭ ਯਾਦਵ ਦੀ ਪਤਨੀ ਵਿਭਾ ਦੇਵੀ ਮੌਜੂਦ ਸੀ। ਵਿਭਾ ਦੇਵੀ ਨੂੰ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਨਵਾਦਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਵਿਭਾ ਦੇਵੀ ਲਈ ਵੋਟ ਮੰਗਦੇ ਹੋਏ ਰਾਬੜੀ ਨੇ ਕਿਹਾ ਕਿ ਰਾਜਬਲੱਭ ਯਾਦਵ ਨੂੰ ਫਸਾਇਆ ਗਿਆ ਹੈ, ਯਾਦਵਾਂ ਨੂੰ ਬਦਨਾਮ ਕੀਤਾ ਗਿਆ ਹੈ।

ਲਾਲੂ 'ਤੇ ਚੋਰੀ ਦਾ ਝੂਠਾ ਦੋਸ਼ ਲੱਗਾ
ਨਵਾਦਾ 'ਚ ਆਪਣੀ ਪਾਰਟੀ ਦੀ ਉਮੀਦਵਾਰ ਵਿਭਾਗ ਦੇਵੀ ਲਈ ਵੋਟ ਮੰਗਦੇ ਹੋਏ ਰਾਬੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਤੀਸ਼ ਕੁਮਾਰ 'ਤੇ ਹਮਲਾ ਕੀਤਾ। ਇਸ ਲੋਕ ਸਭਾ ਚੋਣਾਂ ਲਈ ਰਾਬੜੀ ਦੀ ਇਹ ਪਹਿਲੀ ਰੈਲੀ ਸੀ। ਰਾਬੜੀ ਨੇ ਕਿਹਾ ਕਿ ਬੀਮਾਰ ਰਹਿਣ ਕਾਰਨ ਦੇਰ ਨਾਲ ਚੋਣ ਪ੍ਰਚਾਰ 'ਚ ਉਤਰੀ। ਉਨ੍ਹਾਂ ਨੇ ਜਨਤਾ ਨੂੰ ਭਾਵੁਕ ਅਪੀਲ ਕੀਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ 'ਤੇ ਲੋਕਾਂ ਨੇ ਮੱਖਣ ਚੋਰੀ ਕਰਨ ਦਾ ਦੋਸ਼ ਲਗਾਇਆ ਸੀ, ਉਸੇ ਤਰ੍ਹਾਂ ਲਾਲੂ ਯਾਦਵ 'ਤੇ ਚੋਰੀ ਦਾ ਝੂਠਾ ਦੋਸ਼ ਲਗਾਇਆ ਗਿਆ।

ਰਾਜਬਲੱਭ ਨੂੰ ਫਸਾਇਆ ਗਿਆ
ਰਾਬੜੀ ਨੇ ਨਾਬਾਲਗ ਨਾਲ ਰੇਪ ਦੇ ਦੋਸ਼ੀ ਰਾਜਬਲੱਭ ਯਾਦਵ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਫਸਾਇਆ ਗਿਆ ਹੈ, ਉਨ੍ਹਾਂ ਦੀ ਪਤਨੀ ਵਿਭਾ ਦੇਵੀ ਨੂੰ ਵੋਟ ਦਿਓ। ਰਾਬੜੀ ਨੇ ਕਿਹਾ,''ਸਾਰੇ ਲੋਕਾਂ ਨੂੰ ਮੇਰੀ ਅਪੀਲ ਰਹੇਗੀ, ਜਿਸ ਤਰ੍ਹਾਂ ਰਾਜਬਲੱਭ ਜੀ ਨੂੰ ਇਹ ਲੋਕ ਫਸਾਉਣ ਦਾ ਕੰਮ ਕੀਤਾ, ਜੇਲ ਭੇਜਣ ਦਾ ਕੰਮ ਕੀਤਾ, ਯਾਦਵਾਂ ਨੂੰ ਬਦਨਾਮ ਕਰਨ ਦਾ ਕੰਮ ਕੀਤਾ, ਵਿਭਾ ਦੇਵੀ ਉਮੀਦਵਾਰ ਹੈ, ਵਿਭਾ ਦੇਵੀ ਨੂੰ ਜਿਤਾਉਣ ਦਾ ਕੰਮ ਕਰਨਾ।''

ਲੋਕਾਂ ਤੋਂ ਚੌਕੀਦਾਰ ਚੋਰ ਹੈ ਦੇ ਲਗਵਾਏ ਨਾਅਰੇ
ਰਾਬੜੀ ਨੇ ਰੈਲੀ 'ਚ ਮੌਜੂਦ ਲੋਕਾਂ ਤੋਂ ਚੌਕੀਦਾਰ ਚੋਰ ਹੈ ਦੇ ਨਾਅਰੇ ਲਗਵਾਏ ਅਤੇ ਕਿਹਾ ਕਿ ਹੁਣ ਮੋਦੀ ਨੂੰ ਹਟਾਓ, 2020 'ਚ ਨਿਤੀਸ਼ ਕੁਮਾਰ ਨੂੰ ਸੱਤਾ ਤੋਂ ਹਟਾਵਾਂਗੇ। ਰਾਬੜੀ ਭਾਜਪਾ ਅਤੇ ਪੀ.ਐੱਮ. 'ਤੇ ਹਮਲਾਵਰ ਨਜ਼ਰ ਆਈ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਭਗਵਾਨ ਨੂੰ ਵੀ ਨਹੀਂ ਛੱਡਿਆ ਹੈ, ਮੰਦਰ ਦਾ ਮੁੱਦਾ ਕਿੱਥੇ ਗਿਆ? ਰਾਬੜੀ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਲੋਕਾਂ ਨੂੰ ਨੌਕਰੀ ਤਾਂ ਨਹੀਂ ਮਿਲੀ ਪਰ ਭਾਜਪਾ ਨੇ ਆਪਣਾ ਸ਼ਾਨਦਾਰ ਦਫ਼ਤਰ ਤਾਂ ਜ਼ਰੂਰ ਬਣਾ ਲਿਆ। ਰਾਬੜੀ ਨੇ ਕਿਹਾ ਕਿ ਭਾਜਪਾ ਚੋਰ ਹੈ, ਇਸ ਪਾਰਟੀ ਨੂੰ ਸੱਤਾ ਤੋਂ ਦੌੜਾਓ।

DIsha

This news is Content Editor DIsha