ਮਸ਼ਹੂਰ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ (ਵੀਡੀਓ)

04/26/2019 3:07:55 PM

ਨਵੀਂ ਦਿੱਲੀ— ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਸ਼ੁੱਕਰਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਮੌਜੂਦਗੀ 'ਚ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨਾਲ ਉੱਘੇ ਪੰਜਾਬੀ ਗਾਇਕ ਅਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਅਤੇ ਉਨ੍ਹਾਂ ਦੇ ਬੇਟੇ ਨਵਰਾਜ ਹੰਸ ਵੀ ਮੌਜੂਦ ਸਨ। 

ਦੱਸਣਯੋਗ ਹੈ ਕਿ ਭਾਜਪਾ ਨੇ ਹੰਸ ਰਾਜ ਹੰਸ ਨੂੰ ਉੱਤਰ ਪੱਛਮ ਦਿੱਲੀ ਅਤੇ ਸੰਨੀ ਦਿਓਲ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ ਟਿਕਟ ਦਿੱਤਾ ਹੈ। ਹੁਣ ਦਲੇਰ ਮਹਿੰਦੀ 'ਚ ਭਾਜਪਾ 'ਚ ਸ਼ਾਮਲ ਹੋ ਗਏ ਹਨ। ਬਚਪਨ ਤੋਂ ਸੀ ਗਾਉਣ ਦਾ ਸ਼ੌਂਕ
ਬਿਹਾਰ ਦੇ ਪਟਨਾ 'ਚ 18 ਅਗਸਤ 1967 ਨੂੰ ਜਨਮੇ ਦਲੇਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ। 5 ਸਾਲ ਦੀ ਉਮਰ ਤੋਂ ਹੀ ਦਲੇਰ ਨੇ ਗਾਇਕੀ ਦੀ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਸਾਲ 1995 'ਚ ਦਲੇਰ ਮਹਿੰਦੀ ਨੇ ਆਪਣੀ ਪਹਿਲੀ ਐਲਬਮ ਰਿਕਾਰਡ ਕੀਤੀ। ਇਸ ਐਲਬਮ ਦਾ ਨਾਂ 'ਬੋਲੋ ਤਾ ਰਾ ਰਾ' ਸੀ। ਇਸ ਐਲਬਮ ਨੇ ਦਲੇਰ ਨੂੰ ਪੂਰੀ ਦੁਨੀਆ 'ਚ ਪਛਾਣ ਦਿਵਾ ਦਿੱਤੀ। ਇਸ ਐਲਬਮ ਦੀਆਂ ਕਰੀਬ 20 ਮਿਲੀਅਨ ਦੇ ਕਰੀਬ ਕਾਪੀਆਂ ਵੇਚੀਆਂ ਗਈਆਂ ਸਨ। 1998 'ਚ ਦਲੇਰ ਦਾ ਇਕ ਹੋਰ ਐਲਬਮ ਰਿਲੀਜ਼ ਹੋਇਆ। ਇਸ ਦਾ ਨਾਂ 'ਤੁਨਕ ਤੁਨਕ' ਸੀ। ਇਸ ਐਲਬਮ ਨੇ ਦਲੇਰ ਨੂੰ ਇਕ ਬਰਾਂਡ ਬਣਾ ਦਿੱਤਾ।
ਹੋਈ ਸੀ 2 ਸਾਲ ਦੀ ਸਜ਼ਾ
ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਨੂੰ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਕੇਸ 'ਚ 2 ਸਾਲ ਦੀ ਸਜ਼ਾ ਹੋਈ ਸੀ। ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ। ਹਾਲਾਂਕਿ ਦੋਸ਼ੀ ਠਹਿਰਾਏ ਜਾਣ ਦੇ ਕੁਝ ਹੀ ਦੇਰ ਬਾਅਦ ਦਲੇਰ ਨੂੰ ਜ਼ਮਾਨਤ  ਵੀ ਮਿਲ ਗਈ ਸੀ। ਹੁਣ ਉਹ ਜ਼ਮਾਨਤ 'ਤੇ ਬਾਹਰ ਹਨ।
 

ਮੀਕਾ ਸਿੰਘ ਦਲੇਰ ਦੇ ਛੋਟੇ ਭਰਾ ਹਨ
ਮਸ਼ਹੂਰ ਸਿੰਗਰ ਮੀਕਾ ਸਿੰਘ, ਦਲੇਰ ਮਹਿੰਦੀ ਦੇ ਛੋਟੇ ਭਰਾ ਹਨ। ਹੰਸ ਰਾਜ ਦੇ ਬੇਟੇ ਨਵਰਾਜ ਹੰਸ ਅਤੇ ਦਲੇਰ ਮਹਿੰਦੀ ਦੀ ਬੇਟੀ ਅਵਜੀਤ ਕੌਰ ਨੇ ਸਾਲ 2017 'ਚ ਵਿਆਹ ਕੀਤਾ ਸੀ।

DIsha

This news is Content Editor DIsha