ਨਾਸਾ ਦੀਆਂ ਸੈਟੇਲਾਈਟ ਤਸਵੀਰਾਂ ਨੇ ਪਰਾਲੀ ਸਾੜਨ ਦੇ ਮਾਮਲਿਆਂ ''ਤੇ ਪੰਜਾਬ ਦੇ ਦਾਅਵਿਆ ਦੀ ਖੋਲ੍ਹੀ ਪੋਲ: ਹਰਿਆਣਾ

10/28/2023 2:00:22 PM

ਚੰਡੀਗੜ੍ਹ- ਹਰਿਆਣਾ ਸਰਕਾਰ ਨੇ ਨਾਸਾ ਵੱਲੋਂ ਜਾਰੀ ਕੀਤੀਆਂ ਗਈਆਂ ਪਰਾਲੀ ਸਾੜਨ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੇ ਸਰਹੱਦੀ ਸੂਬੇ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਕਮੀ ਦੇ ਸਬੰਧ 'ਚ ਦਿੱਲੀ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਦਰਅਸਲ ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰਦੀ ਹੈ ਕਿ ਪ੍ਰਦਸ਼ਣ ਘੱਟ ਹੈ। ਜਦਕਿ ਦਿੱਲੀ ਸਰਕਾਰ ਹਰਿਆਣਾ 'ਤੇ ਜ਼ਿਆਦਾ ਪਰਾਲੀ ਸਾੜਨ ਦਾ ਦੋਸ਼ ਲਾਉਂਦੀ ਰਹੀ ਹੈ।

ਇਹ ਵੀ ਪੜ੍ਹੋ-  ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਨੂੰ ਵਿਆਹ ਲਈ ਲੈਣੀ ਪਵੇਗੀ ਸਰਕਾਰ ਤੋਂ ਮਨਜ਼ੂਰੀ

ਇਹ ਤਸਵੀਰਾਂ 25 ਅਤੇ 26 ਅਕਤੂਬਰ ਨੂੰ ਲਈਆਂ ਗਈਆਂ ਸਨ। ਸੈਟੇਲਾਈਟ ਤਸਵੀਰਾਂ ਵਿਚ ਹਰਿਆਣਾ 'ਚ ਪੰਜਾਬ ਤੋਂ ਅੱਧੇ ਐਕਟਿਵ ਫਾਇਰ ਦੇ ਕੇਸ ਦਿੱਸ ਰਹੇ ਹਨ, ਜਦਕਿ ਪੰਜਾਬ ਸਰਕਾਰ ਵਲੋਂ ਪਰਾਲੀ ਘੱਟ ਸਾੜਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਹਰਿਆਣਾ ਦਾ ਇਹ ਦਾਅਵਾ ਉਦੋਂ ਸਾਹਮਣੇ ਆਇਆ ਹੈ, ਜਦੋਂ ਪੰਜਾਬ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਸੂਬੇ 'ਚ 15 ਸਤੰਬਰ ਤੋਂ 25 ਅਕਤੂਬਰ ਦਰਮਿਆਨ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਦੀ ਤੁਲਨਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 53 ਫ਼ੀਸਦੀ ਕਮੀ ਆਈ ਹੈ। 

ਇਹ ਵੀ ਪੜ੍ਹੋ-  ਪਰਾਲੀ ਵੇਚ ਕੇ ਕਿਸਾਨ ਨੇ ਕਮਾਏ 32 ਲੱਖ ਰੁਪਏ, ਦੂਜਿਆਂ ਲਈ ਬਣੇ ਮਿਸਾਲ

ਪੰਜਾਬ ਸਰਕਾਰ ਮੁਤਾਬਕ ਪਿਛਲੇ ਸਾਲ ਜਿੱਥੇ 5,798 ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ, ਉੱਥੇ ਹੀ ਇਸ ਸਾਲ 2,704 ਮਾਮਲੇ ਸਾਹਮਣੇ ਆਏ ਹਨ। ਦਿੱਲੀ ਸਰਕਾਰ ਨੇ ਵੀ ਦਾਅਵਾ ਕੀਤਾ ਸੀ ਕਿ ਪੰਜਾਬ 'ਚ ਇਸ ਵਾਰ ਪਰਾਲੀ ਦੀਆਂ ਘਟਨਾਵਾਂ ਘੱਟ ਹਨ। ਉੱਥੇ ਹੀ ਹਰਿਆਣਾ ਸਰਕਾਰ ਦਾ ਦਾਅਵਾ ਹੈ ਕਿ ਇਸ ਵਾਰ ਉਨ੍ਹਾਂ ਦੇ ਸੂਬੇ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ 44 ਫ਼ੀਸਦੀ ਦੀ ਕਮੀ ਆਈ ਹੈ। ਦਰਅਸਲ ਨਾਸਾ ਦਾ ਇਹ ਤਸਵੀਰਾਂ ਸਪੱਸ਼ਟ ਵਿਖਾਉਂਦੀਆਂ ਹਨ ਕਿ ਖੇਤਾਂ 'ਚ ਵੱਧ ਅੱਗ ਕਿੱਥੇ ਲੱਗੀ ਹੈ। ਹਰਿਆਣਾ ਦੀ ਤੁਲਨਾ ਵਿਚ ਪੰਜਾਬ 'ਚ ਦੁੱਗਣੀ ਤੋਂ ਜ਼ਿਆਦਾ ਪਰਾਲੀ ਸਾੜੀ ਗਈ ਹੈ। ਹਰਿਆਣਾ ਸਰਕਾਰ ਨੇ ਇਸ ਨੂੰ ਘੱਟ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu