ਪੰਜਾਬ ਤੇ ਹਰਿਆਣਾ ''ਚ ਠੰਡ ਦਾ ਜ਼ੋਰ, ਗੁਰਦਾਸਪੁਰ ਠੰਡਾ ਠਾਰ

01/21/2019 4:26:51 PM

ਚੰਡੀਗੜ੍ਹ/ਹਰਿਆਣਾ (ਭਾਸ਼ਾ)— ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਘੱਟ ਤੋਂ ਘੱਟ ਤਾਪਮਾਨ ਵਧਣ ਦੇ ਬਾਵਜੂਦ ਜ਼ਿਆਦਾਤਰ ਹਿੱਸਿਆਂ ਵਿਚ ਠੰਡ ਬਰਕਰਾਰ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖੇਤਰ 'ਚ ਸਭ ਤੋਂ ਠੰਡਾ ਸਥਾਨ ਪੰਜਾਬ ਦਾ ਗੁਰਦਾਸਪੁਰ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਤਾਪਮਾਨ 10.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਹੈ। ਪੰਜਾਬ ਦੇ ਅੰਮ੍ਰਿਤਸਰ 'ਚ ਤਾਪਮਾਨ 11 ਡਿਗਰੀ, ਲੁਧਿਆਣਾ 'ਚ 11.2 ਡਿਗਰੀ, ਪਟਿਆਲਾ ਵਿਚ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ 7 ਡਿਗਰੀ ਵੱਧ ਹੈ। 

ਹਰਿਆਣਾ ਦੇ ਅੰਬਾਲਾ ਵਿਚ ਘੱਟ ਤੋਂ ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ, ਹਿਸਾਰ ਵਿਚ 11.9 ਡਿਗਰੀ ਅਤੇ ਕਰਨਾਲ ਵਿਚ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੰਗਲਵਾਰ ਨੂੰ ਵੀ ਬਾਰਸ਼ ਪੈਣ ਦਾ ਅਨੁਮਾਨ ਹੈ।

Tanu

This news is Content Editor Tanu