ਪੰਜਾਬ ''ਚ ਪੈਟਰੋਲ ਪੰਪ ਵਾਲਿਆਂ ਨੂੰ ਨਹੀਂ ਮਿਲ ਰਹੇ ਗ੍ਰਾਹਕ

10/18/2018 1:30:37 PM

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ 'ਚ ਸਸਤਾ ਪੈਟਰੋਲ-ਡੀਜ਼ਲ ਮਿਲਣ ਕਾਰਨ ਪੰਜਾਬ ਸੀਮਾਵਰਤੀ ਖੇਤਰ ਦੇ ਲੋਕ ਹਿਮਾਚਲ ਵੱਲ ਰੁਖ ਕਰ ਰਹੇ ਹਨ। ਪੰਜਾਬ ਦੇ ਪੈਟਰੋਲ ਪੰਪਾਂ ਦੇ ਮਾਲਕ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਰਹੇ ਤਾਂ ਉਨ੍ਹਾਂ ਨੂੰ ਪੈਟਰੋਲ ਪੰਪ ਬੰਦ ਕਰਨੇ ਪੈ ਸਕਦੇ ਹਨ।
ਰਾਜ ਸਰਕਾਰਾਂ ਨੇ ਪੰਜਾਬ 'ਚ ਵੈਟ ਦੀ ਕਮੀ ਨਹੀਂ ਕੀਤੀ, ਜਿਸ ਕਾਰਨ ਪੈਟਰੋਲ ਦਾ ਰੇਟ 88.93 ਅਤੇ ਡੀਜ਼ਲ ਦਾ ਰੇਟ 76.08 ਹੈ। ਹਿਮਾਚਲ 'ਚ ਪੈਟਰੋਲ-ਡੀਜ਼ਲ 'ਤੇ ਵੈਟ ਦੀ ਕਮੀ ਕਾਰਨ ਪੈਟਰੋਲ 80 ਰੁਪਏ ਅਤੇ ਡੀਜ਼ਲ 73 ਰੁਪਏ ਮਿਲ ਰਿਹਾ ਹੈ। ਹਿਮਾਚਲ ਸਥਿਤ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਗ੍ਰਾਹਕਾਂ ਦੀ ਸੰਖਿਆ 'ਚ 30-35 ਫੀਸਦੀ ਵਾਧਾ ਹੋਇਆ ਹੈ। ਪੰਜਾਬ ਖੇਤਰ 'ਚ ਸਥਿਤ ਪੈਟਰੋਲ ਪੰਪ ਮਾਲਕਾਂ ਦੀ ਮੰਨੋ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਪੈਟਰੋਲ-ਡੀਜ਼ਲ ਦੇ ਰੇਟਾਂ 'ਤੇ ਵੈਟ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਹਰਿਆਣਾ ਲਗਭਗ 2 ਕਰੋੜ ਰੁਪਏ ਵੈਟ ਰਾਹੀਂ ਵਸੂਲ ਕਰ ਰਿਹਾ ਹੈ। ਜੇਕਰ ਸਰਕਾਰ ਪੰਜਾਬ 'ਚ ਵੈਟ ਘੱਟ ਕਰਦੀ ਹੈ ਤਾਂ ਪੰਜਾਬ ਦਾ ਸਾਰਾ ਗ੍ਰਾਹਕ ਪੰਜਾਬ 'ਚ ਹੀ ਰਹੇਗਾ, ਜਿਸ ਨਾਲ ਪੰਜਾਬ ਸਰਕਾਰ ਦੀ ਆਮਦਨ ਵਧੇਗੀ। ਦੂਜੇ ਪਾਸੇ ਗ੍ਰਾਹਕਾਂ ਦਾ ਕਹਿਣਾ ਹੈ ਕਿ ਸੀਮਾਵਰਤੀ ਖੇਰਤ ਹੋਣ ਕਾਰਨ ਉਨ੍ਹਾਂ ਨੂੰ ਪੈਟਰੋਲ-ਡੀਜ਼ਲ ਸਸਤੇ ਰੇਟ 'ਤੇ ਮਿਲ ਰਿਹਾ ਹੈ, ਇਸ ਲਈ ਉਹ ਹਿਮਾਚਲ ਖੇਤਰ ਵੱਲ ਰੁਖ ਕਰ ਰਹੇ ਹਨ।