ਪੁਣੇ ਨਗਰ ਨਿਗਮ ਦੀ ਕਾਰੋਬਾਰੀ ਖ਼ਿਲਾਫ਼ ਸਖ਼ਤ ਕਾਰਵਾਈ, ਠੋਕਿਆ 3 ਕਰੋੜ ਜੁਰਮਾਨਾ, ਜਾਣੋ ਵਜ੍ਹਾ

10/05/2023 3:00:19 PM

ਪੁਣੇ- ਮਹਾਰਾਸ਼ਟਰ ਦੇ ਪੁਣੇ ਨਗਰ ਨਿਗਮ ਨੇ ਪਿਛਲੇ ਮਹੀਨੇ ਦਹੀ ਹਾਂਡੀ ਮਹਾਉਤਸਵ ਦੌਰਾਨ ਬਿਨਾਂ ਮਨਜ਼ੂਰੀ ਦੇ ਇਸ਼ਤਿਹਾਰ ਵਾਲੇ ਬੋਰਡ ਲਾ ਕੇ ਸ਼ਹਿਰ ਨੂੰ ਗੰਦਾ ਕਰਨ ਲਈ ਇਕ ਸਥਾਨਕ ਕਾਰੋਬਾਰੀ 'ਤੇ 3.2 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਪੁਣੇ ਨਗਰ ਨਿਗਮ ਨੇ ਮੰਗਲਵਾਰ ਨੂੰ ਫਿਲਮ ਨਿਰਮਾਤਾ ਪੁਨੀਤ ਬਾਲਨ ਅਤੇ ਕਈ ਖੇਡ ਟੀਮ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਸੀ। ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦੇ ਹਿੱਸੇ ਦੇ ਰੂਪ ਵਿਚ ਦਹੀ ਹਾਂਡੀ ਮਹਾਉਤਸਵ ਦਾ ਆਯੋਜਨ 7 ਸਤੰਬਰ ਨੂੰ ਕੀਤਾ ਗਿਆ ਸੀ। 

ਇਹ ਵੀ ਪੜ੍ਹੋ-  ਹਿੰਦੂ ਵਿਆਹ 'ਚ ਸੱਤ ਫੇਰੇ ਹੋਣਾ ਲਾਜ਼ਮੀ, ਇਸ ਤੋਂ ਬਿਨਾਂ ਵਿਆਹ ਕਾਨੂੰਨੀ ਨਹੀਂ : ਹਾਈ ਕੋਰਟ

ਪੁਣੇ ਨਗਰ ਨਿਗਮ ਦੇ ਸਕਾਈਸਾਈਨ ਅਤੇ ਲਾਇਸੈਂਸ ਵਿਭਾਗ ਦੇ ਮੁਖੀ ਮਾਧਵ ਜਗਤਾਪ ਵੱਲੋਂ ਜਾਰੀ ਨੋਟਿਸ ਮੁਤਾਬਕ ਮਹਾਉਤਸਵ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਵੱਡੀ ਗਿਣਤੀ 'ਚ ਪੁਨੀਤ ਬਾਲਨ ਵਲੋਂ ਇਸ਼ਤਿਹਾਰ ਲਗਾਏ ਗਏ ਸਨ ਅਤੇ ਇਹ ਲਗਭਗ 10 ਦਿਨਾਂ ਤੱਕ ਲੱਗੇ ਰਹੇ। ਸ਼ਹਿਰ ਨੂੰ ਗੰਦਾ ਕਰਨ ਲਈ ਪੁਣੇ ਦੇ ਕਾਰੋਬਾਰੀ ਪੁਨੀਤ ਨੂੰ ਨੋਟਿਸ ਭੇਜਿਆ ਗਿਆ। ਇਕ ਬਿਆਨ ਮੁਤਾਬਕ ਪ੍ਰਸ਼ਾਸਨ ਤੋਂ ਮਨਜ਼ੂਰੀ ਲਏ ਬਿਨਾਂ 2500 ਇਸ਼ਤਿਹਾਰਾਂ ਨੂੰ ਚਿਪਕਾ ਦੇਣ ਕਾਰਨ ਬਾਲਨ 'ਤੇ 3.2 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ। ਇਨ੍ਹਾਂ ਇਸ਼ਤਿਹਾਰਾਂ ਨੇ ਕਰੀਬ 80 ਹਜ਼ਾਰ ਵਰਗ ਫੁੱਟ ਦੀ ਥਾਂ ਘੇਰੀ। 

ਇਹ ਵੀ ਪੜ੍ਹੋ-  ਹੁਣ ਆਨਲਾਈਨ ਹੋਣਗੇ ਮਾਤਾ ਨੈਣਾ ਦੇਵੀ ਦੇ ਦਰਸ਼ਨ, ਮੰਦਰ ਟਰੱਸਟ ਵਲੋਂ ਖ਼ਾਸ ਉਪਰਾਲਾ

ਪੁਣੇ ਨਗਰ ਨਿਗਮ ਨੇ ਬਾਲਨ ਨੂੰ ਨੋਟਿਸ ਜਾਰੀ ਹੋਣ ਦੇ ਦੋ ਦਿਨਾਂ ਅੰਦਰ 3.2 ਕਰੋੜ ਰੁਪਏ ਦਾ ਭੁਗਤਾਨ ਕਰਨ ਨੂੰ ਕਿਹਾ ਹੈ, ਜਿਸ ਵਿਚ ਅਸਫ਼ਲ ਰਹਿਣ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਅਤੇ ਰਾਸ਼ੀ ਨੂੰ ਉਨ੍ਹਾਂ ਦੀ ਜਾਇਦਾਦ ਟੈਕਸ ਤੋਂ ਵਸੂਲਿਆ ਜਾਵੇਗਾ। ਬਿਨਾਂ ਮਨਜ਼ੂਰੀ ਦੇ ਇਸ਼ਤਿਹਾਰ ਲਗਾਉਣ ਦੀ ਇਹ ਕਾਰਵਾਈ ਮਹਾਰਾਸ਼ਟਰ ਨਗਰ ਨਿਗਮ ਐਕਟ ਦੀ ਧਾਰਾ 244 ਤਹਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ-  ਇਸ ਸਾਲ ਫਿਰ ਖਰਾਬ ਰਹੇਗੀ ਦਿੱਲੀ ਦੀ ਆਬੋ-ਹਵਾ, ਲੋਕਾਂ ਦਾ ਘੁੱਟੇਗਾ ਸਾਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu