ਫੌਜ ਨੇ ਨਾਕਾਮ ਕੀਤੀ ਪੁਲਵਾਮਾ ਵਰਗੇ ਹਮਲੇ ਦੀ ਸਾਜ਼ਿਸ਼, ਬਰਾਮਦ ਕੀਤਾ 52 ਕਿੱਲੋ ਵਿਸਫੋਟਕ

09/17/2020 10:15:52 PM

ਸ਼੍ਰੀਨਗਰ - ਭਾਰਤੀ ਫੌਜ ਨੇ ਵੀਰਵਾਰ ਨੂੰ ਪੁਲਵਾਮਾ ਵਰਗੇ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫੌਜ ਨੇ ਜੰਮੂ-ਕਸ਼ਮੀਰ ਦੇ ਗਡੀਕਲ ਦੇ ਕਰੇਵਾ ਇਲਾਕੇ ਤੋਂ 52 ਕਿੱਲੋਗ੍ਰਾਮ ਵਿਸਫੋਟਕ ਬਰਾਮਦ ਕੀਤਾ ਹੈ। ਖੁਫੀਆ ਜਾਣਕਾਰੀ ਦੇ ਆਧਾਰ 'ਤੇ 42 ਰਾਸ਼ਟਰੀ ਰਾਈਫਲਸ (42ਆਰ.ਆਰ.) ਨੇ ਵੀਰਵਾਰ ਸਵੇਰੇ 8 ਵਜੇ ਕਰੇਵਾ ਇਲਾਕੇ 'ਚ ਇੱਕ ਸੰਯੁਕਤ ਸਰਚ ਮੁਹਿੰਮ ਸ਼ੁਰੂ ਕੀਤਾ। ਸਰਚ ਦੌਰਾਨ ਟੀਮ ਨੇ ਇੱਕ ਸਿੰਟੈਕਸ ਟੈਂਕ ਤੋਂ ਵਿਸਫੋਟਕ ਨਾਲ ਭਰੇ 416 ਪੈਕੇਟ ਬਰਾਮਦ ਕੀਤੇ। ਹਰ ਪੈਕੇਟ ਦਾ ਭਾਰ 125 ਗ੍ਰਾਮ ਸੀ, ਯਾਨੀ ਕੁਲ 52 ਕਿੱਲੋਗ੍ਰਾਮ ਵਿਸਫੋਟਕ ਸੀ।

ਫੌਜ ਵਲੋਂ ਜਾਰੀ ਬਿਆਨ 'ਚ ਇਹ ਵੀ ਦੱਸਿਆ ਗਿਆ ਕਿ ਸਰਚ ਆਪਰੇਸ਼ਨ 'ਚ ਅਜਿਹਾ ਹੀ ਇੱਕ ਹੋਰ ਟੈਂਕ ਮਿਲਿਆ। ਉਸ ਟੈਂਕ 'ਚ ਕਰੀਬ 50 ਡੀਟੋਨੈਟਰਸ ਸਨ। ਜਿੱਥੋਂ ਵਿਸਫੋਟਕ ਬਰਾਮਦ ਕੀਤੇ ਗਏ ਹਨ, ਉਹ ਸਥਾਨ ਹਾਈਵੇਅ ਅਤੇ ਸਾਲ 2019 'ਚ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੀ ਜਗ੍ਹਾ ਤੋਂ ਸਿਰਫ 9 ਕਿਲੋਮੀਟਰ ਦੂਰ ਹੈ। ਅੱਤਵਾਦੀਆਂ ਨੇ ਪਿਛਲੇ ਸਾਲ 14 ਫਰਵਰੀ ਨੂੰ ਪੁਲਵਾਮਾ 'ਚ ਹਮਲਾ ਕੀਤਾ ਸੀ। ਉਸ ਅੱਤਵਾਦੀ ਹਮਲੇ 'ਚ 40 ਫੌਜੀ ਸ਼ਹੀਦ ਹੋ ਗਏ ਸਨ। ਇੱਕ ਆਤਮਘਾਤੀ ਨੇ ਸੁਰੱਖਿਆ ਬਲਾਂ ਦੇ ਕਾਫਿਲੇ 'ਚ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਟੱਕਰ ਮਾਰ ਕੇ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ।

Inder Prajapati

This news is Content Editor Inder Prajapati