ਫੌਜ ਦੀ ਮੀਡੀਆ ਨੂੰ ਅਪੀਲ, ਨਾ ਦਿਖਾਈਆਂ ਜਾਣ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਤਸਵੀਰਾਂ

02/16/2019 1:01:08 PM

ਪੁਲਵਾਮਾ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਦੀ ਕਵਰੇਜ਼ ਕਰ ਰਹੀ ਮੀਡੀਆ 'ਤੇ ਸਰਕਾਰ ਤੋਂ ਬਾਅਦ ਫੌਜ ਤੇ ਸੀ.ਆਰ.ਪੀ.ਐੱਫ. ਨੇ ਵੀ ਐਡਵਾਇਜ਼ਰੀ (ਸਲਾਹ) ਜਾਰੀ ਕੀਤੀ ਹੈ। ਫੌਜ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਇਸ ਨਿਰਾਸ਼ਾਜਨਕ ਅਤੇ ਦਰਦਨਾਕ ਹਾਲਾਤ 'ਚ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਰੋਣ ਵਾਲੀਆਂ ਤਸਵੀਰਾਂ ਦਿਖਾਉਣ ਤੋਂ ਪਰਹੇਜ ਕੀਤਾ ਜਾਵੇ, ਕਿਉਂਕਿ ਅੱਤਵਾਦੀ ਇਹੀ ਚਾਹੁੰਦੇ ਹਨ ਕਿ ਦੇਸ਼ 'ਚ ਦਹਿਸ਼ਤ ਦਾ ਮਾਹੌਲ ਬਣੇ। ਅਜਿਹੀਆਂ ਤਸਵੀਰਾਂ ਅੱਤਵਾਦੀਆਂ ਦੀ ਹਿੰਮਤ ਵਧਾਉਂਦੀਆਂ ਹਨ। ਉੱਥੇ ਹੀ ਸੀ.ਆਰ.ਪੀ.ਐੱਫ. ਨੇ ਵੀ ਮੀਡੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਧਿਕਾਰਤ ਤੌਰ 'ਤੇ ਪੁਸ਼ਟੀ ਹੋਣ ਤੱਕ ਸ਼ਹੀਦ ਕਰਮਚਾਰੀਆਂ ਦੇ ਨਾਂ ਫਲੈਸ਼ ਨਾ ਕੀਤੇ ਜਾਣ। ਫੌਜ ਅਤੇ ਸੀ.ਆਰ.ਪੀ.ਐੱਫ. ਨੇ ਮੀਡੀਆ ਨੂੰ ਐਡਵਾਇਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਟੀ.ਵੀ. ਚੈਨਲਾਂ 'ਤੇ ਹਮਲਾਵਰ ਤਰੀਕੇ ਨਾਲ ਕਵਰੇਜ਼ ਜਾਰੀ ਹੈ। ਇਸ ਨੂੰ ਮੋਦੀ ਸਰਕਾਰ ਨੇ ਨੋਟਿਸ ਨੂੰ ਲੈਂਦੇ ਹੋਏ ਨਿੱਜੀ ਟੀ.ਵੀ. ਚੈਨਲਾਂ ਨੂੰ ਸਾਵਧਾਨ ਕੀਤਾ ਹੈ। ਸਰਕਾਰ ਵਲੋਂ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਸਾਰੇ ਟੀ.ਵੀ. ਚੈਨਲਾਂ ਨੂੰ ਪੁਲਵਾਮਾ 'ਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਅਜਿਹੀ ਸਮੱਗਰੀ ਪੇਸ਼ ਕਰਨ ਤੋਂ ਬਚਣ ਲਈ ਕਿਹਾ ਹੈ, ਜਿਸ ਨਾਲ ਹਿੰਸਾ ਭੜਕ ਸਕਦੀ ਹੋਵੇ ਅਤੇ ਦੇਸ਼ ਵਿਰੋਧੀ ਰੁਖ ਨੂੰ ਉਤਸ਼ਾਹ ਮਿਲਦਾ ਹੋਵੇ। ਮੰਤਰਾਲੇ ਵਲੋਂ ਜਾਰੀ ਸਲਾਹ 'ਚ ਕਿਹਾ ਗਿਆ,''ਹਾਲੀਆ ਅੱਤਵਾਦੀ ਹਮਲੇ ਨੂੰ ਦੇਖਦੇ ਹੋਏ ਟੀ.ਵੀ. ਚੈਨਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੀ ਕੋਈ ਵੀ ਸਮੱਗਰੀ ਦੇ ਪ੍ਰਤੀ ਸਾਵਧਾਨ ਰਹਿਣ ਜੋ ਹਿੰਸਾ ਨੂੰ ਭੜਕਾ ਅਤੇ ਵਧਾ ਸਕਦੀ ਹੈ।

DIsha

This news is Content Editor DIsha