NIA ਨੇ ਪਿਓ-ਧੀ ਨੂੰ ਕੀਤਾ ਗ੍ਰਿਫਤਾਰ, ਪੁਲਵਾਮਾ ਹਮਲੇ ਨਾਲ ਜੁੜੇ ਤਾਰ

03/03/2020 4:39:46 PM

ਸ਼੍ਰੀਨਗਰ— ਪਿਛਲੇ ਸਾਲ ਯਾਨੀ ਕਿ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਦੂਜੀ ਵੱਡੀ ਸਫਲਤਾ ਮਿਲੀ ਹੈ। ਏਜੰਸੀ ਨੇ ਪੁਲਵਾਮਾ ਹਮਲੇ 'ਚ ਸ਼ਾਮਲ ਹੋਣ ਦੇ ਦੋਸ਼ 'ਚ ਪਿਓ-ਧੀ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐੱਨ. ਆਈ. ਏ. ਵਲੋਂ ਮੰਗਲਵਾਰ ਨੂੰ ਗ੍ਰਿਫਤਾਰ ਕੀਤੇ ਗਏ ਪਿਓ-ਧੀ 'ਤੇ ਦੋਸ਼ ਹੈ ਕਿ ਉਹ ਪੁਲਵਾਮਾ ਹਮਲੇ ਨਾਲ ਜੁੜੇ ਹਨ। ਏਜੰਸੀ ਮੁਤਾਬਕ ਇਹ ਦੋਵੇਂ ਸੁਰੱਖਿਆ ਕਾਫਿਲੇ ਦੀ ਆਵਾਜਾਈ 'ਤੇ ਨਜ਼ਰ ਰੱਖ ਰਹੇ ਸਨ ਅਤੇ ਉਨ੍ਹਾਂ ਨੇ ਹਮਲੇ 'ਚ ਇਸਤੇਮਾਲ ਕੀਤੇ ਗਏ ਵਿਸਫੋਟਕ ਨੂੰ ਇਕੱਠਾ ਕਰਨ 'ਚ ਮਦਦ ਕੀਤੀ ਸੀ। ਇਸ ਤੋਂ ਪਹਿਲਾਂ ਏਜੰਸੀ ਨੇ ਇਸ ਹਮਲੇ ਨਾਲ ਜੁੜੇ ਜੈਸ਼-ਏ-ਮੁਹੰਮਦ ਦੇ 22 ਸਾਲਾ ਸ਼ਾਕਿਰ ਬਸ਼ੀਰ ਨੂੰ ਗ੍ਰਿਫਤਾਰ ਕੀਤਾ ਸੀ। 

14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ.  ਪੀ. ਐੱਫ. ਦੇ ਕਾਫਿਲੇ 'ਤੇ ਆਤਮਘਾਤੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪਿਛਲੇ ਕੁਝ ਦਿਨਾਂ 'ਚ ਐੱਨ. ਆਈ. ਏ. ਨੇ ਇਸ ਮਾਮਲੇ ਨਾਲ ਜੁੜੇ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਕੜੀ ਤਹਿਤ ਪਿਓ-ਧੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਐੱਨ. ਆਈ. ਏ. ਨੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਪਛਾਣ ਆਦਿਲ ਅਹਿਮਦ ਡਾਰ ਦੇ ਰੂਪ 'ਚ ਕੀਤੀ ਸੀ। ਡਾਰ ਉਹ ਹੀ ਅੱਤਵਾਦੀ ਸੀ, ਜਿਸ ਨੇ ਸੁਰੱਖਿਆ ਫੋਰਸ ਦੇ ਜਵਾਨਾਂ ਦੇ ਕਾਫਿਲੇ 'ਚ ਵਿਸਫੋਟਕ ਨਾਲ ਭਰੀ ਕਾਰ ਟਕਰਾ ਦਿੱਤੀ ਸੀ।

Tanu

This news is Content Editor Tanu