ਪੁਲਵਾਮਾ ''ਚ ਫੌਜ ਦੇ ਵਾਹਨ ''ਤੇ ਅੱਤਵਾਦੀ ਹਮਲਾ, 9 ਜਵਾਨ ਜ਼ਖਮੀ

06/17/2019 7:23:03 PM

ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਈਦਗਾਹ ਅਰਿਹਲ ਇਲਾਕੇ 'ਚ ਫੌਜ ਦੀ ਗੱਡੀ 'ਤੇ ਅੱਤਵਾਦੀ ਹਮਲੇ ਦੀ ਖਬਰ ਮਿਲੀ ਹੈ। ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀ ਇਕ ਗੱਡੀ 'ਤੇ ਆਈ. ਈ. ਡੀ. ਬਲਾਸਟ ਕੀਤਾ ਹੈ। ਇਸ ਹਮਲੇ 'ਚ ਕੈਸਪਰ ਵਾਹਨ ਨੁਕਸਾਨਿਆ ਗਿਆ। ਘਟਨਾ ਸਥਾਨ 'ਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਜਾਰੀ ਹੈ। ਇਸ ਦੌਰਾਨ 9 ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਹਮਲਾ ਫੌਜ ਦੀ ਪੈਟਰੋਲਿੰਗ ਪਾਰਟੀ 'ਤੇ ਕੀਤਾ ਗਿਆ ਹੈ। ਅੱਤਵਾਦੀਆਂ ਨੇ 44 ਰਾਜਪੁਤਾਨਾ ਰਾਈਫਲ ਨੂੰ ਨਿਸ਼ਾਨਾ ਬਣਾ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ।