ਦਲਿਤ ਵਿਅਕਤੀ ਨੂੰ ਮੋਢੇ ''ਤੇ ਚੁੱਕ ਕੇ ਮੰਦਰ ਪੁੱਜੇ ਪੁਜਾਰੀ

04/17/2018 4:59:07 PM

ਹੈਦਰਾਬਾਦ— ਲੋਕਾਂ ਨੂੰ ਸਮਾਨਤਾ ਦਾ ਪਾਠ ਪੜ੍ਹਾਉਣ ਦੇ ਲਈ ਹੈਦਰਾਬਾਦ ਦੇ ਸ਼੍ਰੀ ਰੰਗਨਾਥ ਮੰਦਰ ਦੇ ਪੁਜਾਰੀ ਨੇ ਜੋ ਕੀਤਾ, ਉਹ ਇਕ ਮਿਸਾਲ ਹੈ। ਪੁਜਾਰੀ ਸੀ.ਐਸ ਰੰਗਰਾਜਨ ਨੇ ਇਕ ਦਲਿਤ ਭਗਤ ਆਦਿਤਿਆ ਪਾਰਾਸਰੀ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਮੰਦਰ ਦੇ ਦਰਸ਼ਨ ਕਰਵਾਏ। ਪੁਜਾਰੀ ਦੇ ਇਸ ਕਦਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। 
ਜੈਕਾਰਿਆਂ ਦੀ ਗੂੰਜ, ਫੁੱਲਾਂ ਨਾਲ ਸਜਾਵਟ ਅਤੇ ਵੈਦਿਕ ਮੰਤਰਾਂ ਦੇ ਉਚਾਰਣ ਦੇ ਵਿਚਕਾਰ ਪੁਜਰੀ ਰੰਗਰਾਜਨ 25 ਸਾਲਾਂ ਦਲਿਤ ਵਿਅਕਤੀ ਆਦਿਤਿਆ ਨੂੰ ਆਪਣੇ ਮੋਢੇ 'ਤੇ ਚੁੱਕ ਕੇ ਮੰਦਰ ਪੁੱਜੇ ਅਤੇ ਵਿਅਕਤੀ ਨੂੰ ਗਰਭ ਗ੍ਰਹਿ ਲੈ ਜਾ ਕੇ ਦਰਸ਼ਨ ਕਰਵਾਏ। ਇਸ ਪਰੰਪਰਾ ਨੂੰ ਸਨਾਤਨ ਧਰਮ ਦਾ ਅਸਲੀ ਸੰਦੇਸ਼ ਪਹੁੰਚਾਉਣ ਅਤੇ ਸਮਾਜ 'ਚ ਬਰਾਬਰੀ ਦਾ ਸੰਦੇਸ਼ ਲਈ ਨਿਭਾਇਆ ਜਾਂਦਾ ਹੈ। 
ਉਨ੍ਹਾਂ ਨੇ ਕਿਹਾ ਕਿ ਵਰਤਮਾਨ ਸਮੇਂ 'ਚ ਕਈ ਲੋਕ ਆਪਣੀ ਨਿੱਜੀ ਮਤਲਬਾਂ ਦੇ ਚੱਲਦੇ ਦੇਸ਼ ਦਾ ਮਾਹੌਲ ਖਰਾਬ ਕਰ ਰਹੇ ਹਨ। ਦਲਿਤ ਵਿਅਕਤੀ ਨੂੰ ਮੋਢੇ 'ਤੇ ਚੁੱਕਣ ਦਾ ਵਿਚਾਕਰ ਕਿੱਥੋਂ ਆਇਆ, ਇਸ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਜਨਵਰੀ ਮਹੀਨੇ 'ਚ ਮੈਂ ਉਸਮਾਨੀਆ ਯੂਨੀਵਰਸਿਟੀ 'ਚ ਆਯੋਜਿਤ ਇਕ ਸੰਮੇਲਨ 'ਚ ਗਿਆ ਸੀ, ਜਿੱਥੇ ਇਸ ਗੱਲ ਦੀ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਪਿਛੜੀ ਜਾਤੀਆਂ ਦੇ ਲੋਕਾਂ ਨੂੰ ਮੰਦਰ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ। 
ਇਸ ਨਜ਼ਾਰੇ ਨੂੰ ਜਿਸ ਨੇ ਦੇਖਿਆ ਉਸ ਨੇ ਪੂਰੇ ਉਤਸ਼ਾਹ ਨਾਲ ਇਸ ਦਾ ਸਵਾਗਤ ਕੀਤਾ। ਮੰਦਰ 'ਚ ਕਈ ਵੱਡੇ ਦੇਵ ਸਥਾਨਾਂ ਦੇ ਪੁਜਾਰੀ ਅਤੇ ਤੇਲੰਗਾਨਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।