ਸਖ਼ਤ ਸੁਰੱਖਿਆ ਦਰਮਿਆਨ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਮੇਤ ਇਨ੍ਹਾਂ 4 ਸੂਬਿਆਂ ''ਚ ਵੋਟਿੰਗ ਜਾਰੀ

04/06/2021 9:43:58 AM

ਨਵੀਂ ਦਿੱਲੀ- ਤਾਮਿਲਨਾਡੂ, ਪੱਛਮੀ ਬੰਗਾਲ, ਆਸਾਮ, ਕੇਰਲ ਅਤੇ ਪੁਡੂਚੇਰੀ 'ਚ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਸਵੇਰ ਤੋਂ ਵੋਟਿੰਗ ਜਾਰੀ ਹੈ। ਤਾਮਿਲਨਾਡੂ 'ਚ ਅੱਜ ਯਾਨੀ ਮੰਗਲਵਾਰ ਨੂੰ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ 232 ਸੀਟਾਂ 'ਤੇ ਵੋਟਿੰਗ ਸ਼ੁਰੂ ਹੋਈ। ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ ਕੰਦਨੂਰ ਵਿਧਾਨ ਸਭਾ 'ਚ ਵੋਟਿੰਗ ਕੀਤੀ। ਉੱਥੇ ਹੀ ਅਭਿਨੇਤਾ ਅਜੀਤ ਨੇ ਪਤਨੀ ਨਾਲ ਆਪਣੇ ਚੋਣ ਖੇਤਰ 'ਚ ਵੋਟਿੰਗ ਕੀਤੀ। ਉੱਥੇ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਸੀਟਾਂ ਲਈ ਵੀ ਵੋਟਿੰਗ ਜਾਰੀ ਹੈ। ਪੱਛਮੀ ਬੰਗਾਲ 'ਚ ਤੀਜੇ ਪੜਾਅ ਲਈ 31 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਆਸਾਮ 'ਚ ਤੀਜੇ ਅਤੇ ਆਖਰੀ ਗੇੜ ਲਈ 40 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ ਹੈ। ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ 'ਚ ਇਕ ਹੀ ਗੇੜ 'ਚ ਵੋਟਿੰਗ ਹੈ, ਜਦੋਂ ਕਿ ਬੰਗਾਲ 'ਚ 8 ਗੇੜਾਂ 'ਚ ਵੋਟਿੰਗ ਹੋਣੀ ਹੈ। 

ਇਹ ਵੀ ਪੜ੍ਹੋ : ਪੋਲਿੰਗ ਬੂਥ 'ਚ ਦਰਜ ਸਨ ਸਿਰਫ 90 ਵੋਟਰ, ਵੋਟ ਪਾਉਣ ਗਏ 181, 6 ਪੋਲਿੰਗ ਅਫ਼ਸਰ ਮੁਅੱਤਲ

ਆਸਾਮ 'ਚ ਤੀਜੇ ਅਤੇ ਆਖਰੀ ਪੜਾਅ 'ਤੇ ਮੰਗਲਵਾਰ ਨੂੰ ਵੋਟਿੰਗ ਹੋ ਰਹੀ ਹੈ। ਬੰਗਾਲ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ 'ਚ ਤਿੰਨ ਜ਼ਿਲ੍ਹਿਆਂ ਹਾਵੜਾ, ਹੁਗਲੀ ਅਤੇ ਦੱਖਣੀ 24 ਪਰਗਨਾ ਦੀਆਂ 31 ਸੀਟਾਂ 'ਤੇ ਕੁਲ 205 ਉਮੀਦਵਾਰ ਮੈਦਾਨ 'ਚ ਹਨ। ਇਸ ਗੇੜ ਲਈ 12 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਬੰਗਾਲ 'ਚ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ 31 ਸੀਟਾਂ 'ਚੋਂ 30 'ਤੇ ਤ੍ਰਿਣਮੂਲ ਕਾਂਗਰਸ ਜਿੱਤੀ ਸੀ। ਸਿਰਫ਼ ਆਮਤਾ ਸੀਟ 'ਤੇ ਕਾਂਗਰਸ ਦੀ ਜਿੱਤ ਹੋਈ ਸੀ, ਹਾਲਾਂਕਿ ਇਸ ਦਾ ਮੁਕਾਬਲਾ ਵੱਡਾ ਹੈ। ਭਾਜਪਾ, ਤ੍ਰਿਣਮੂਲ ਲਈ ਵੱਡੀ ਮੁਕਾਬਲੇਬਾਜ਼ ਦੇ ਤੌਰ 'ਤੇ ਉਭਰੀ ਹੈ। ਤੀਜੇ ਗੇੜ 'ਚ ਕੁੱਲ 78,52,425 ਵੋਟਰ 10,871 ਬੂਥਾਂ 'ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।

ਇਹ ਵੀ ਪੜ੍ਹੋ : ਭਾਰਤੀ ਰੇਲਵੇ ਦਾ ਕਮਾਲ, ਚਨਾਬ ਦਰਿਆ 'ਤੇ ਬਣਾਇਆ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ਼ (ਤਸਵੀਰਾਂ)

DIsha

This news is Content Editor DIsha