ਜੀ.ਐਸ.ਟੀ. ਲਾਗੂ ਨਾ ਹੋਣ ''ਤੇ ਅੰਦੋਲਨ ਦੀ ਚਿਤਾਵਨੀ

06/23/2017 9:18:45 PM

ਜੰਮੂ— ਜੰਮੂ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀ ਨੇ ਨਵੀਂ ਕਰ ਪ੍ਰਣਾਲੀ ਤੇ ਸੇਵਾ ਕਰ (ਜੀਐਸਟੀ) ਪ੍ਰਣਾਲੀ ਨੂੰ ਸੂਬੇ 'ਚ ਲਾਗੂ ਨਾ ਕਰਨ 'ਤੇ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ। ਉਦਯੋਗ ਮੰਡਲ ਨੇ ਕਿਹਾ ਹੈ ਕਿ ਜੇਕਰ ਸੂਬੇ 'ਚ ਜੀ.ਐਸ.ਟੀ. ਲਾਗੂ ਨਹੀਂ ਹੁੰਦਾ ਤਾਂ ਇਸ ਦੇ ਲਈ ਪੂਰੀ ਤਰ੍ਹਾਂ ਨਾਲ ਸੂਬਾ ਸਰਕਾਰ ਜ਼ਿੰਮੇਦਾਰ ਹੋਵੇਗੀ ਤੇ ਇਸ ਦੇ ਖਿਲਾਫ ਅੰਦੋਲਨ ਕੀਤਾ ਜਾਵੇਗਾ।
ਸੰਗਠਨ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਪੱਤਰਕਾਰਾਂ ਨੂੰ ਕਿਹਾ, ''ਚੈਂਬਰ ਨੇ ਸੂਬਾ ਸਰਕਾਰ ਨੂੰ ਦੱਸਿਆ ਹੈ ਕਿ ਜੀ.ਐਸ.ਟੀ. ਨੂੰ ਲਾਗੂ ਨਹੀਂ ਕੀਤੇ ਜਾਣ ਦਾ ਮਤਲਬ ਹੈ ਕਿ ਵਪਾਰ ਤੇ ਉਦਯੋਗ ਨੂੰ ਪੂਰੀ ਤਰ੍ਹਾਂ ਠੱਪ ਹੋਣਾ ਹੋਵੇਗਾ ਤੇ ਜ਼ਰੂਰੀ ਕਦਮ ਨਹੀਂ ਚੁੱਕੇ ਗਏ ਤਾਂ ਸੰਗਠਨ ਅੰਦੋਲਨ ਦੇ ਲਈ ਤਿਆਰ ਹੈ, ਜਿਸ ਦੀ ਸਾਰੀ ਜ਼ਿੰਮੇਦਾਰੀ ਸੂਬਾ ਸਰਕਾਰ ਦੀ ਹੋਵੇਗੀ।'' ਜੇ.ਸੀ.ਸੀ.ਆਈ. ਦੇ ਪ੍ਰਤੀਨਿਧੀ ਮੰਡਲ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨਾਲ ਮੁਲਾਕਾਤ ਕੀਤੀ।